ਇਸ਼ਕ ਏ ਮਾਸ਼ੂਕੀ ਰਹਿੰਦਾ ਅੱਖਾਂ ਚ' ਸਰੂਰ ਏ

ਇਸ਼ਕ ਏ ਮਾਸ਼ੂਕੀ ਰਹਿੰਦਾ ਅੱਖਾਂ ਚ' ਸਰੂਰ ਏ
ਦਿੱਲ ਚ' ਤੜਪ ਯਾਰ ਮਿਲਦਾ ਜਰੂਰ ਏ

ਔਖੇ ਭਾਵੇਂ ਪੈਡੇ ਚਾਹੇ ਮੰਜਲ ਵੀ ਦੂਰ ਏ
ਦਿਲ ਚ’ ਉਮੰਗ ਆਉਂਦਾ ਚੇਹਰੇ ਤੇ ਨੂਰ ਏ
ਲਪਟਾਂ ਵੀ ਅੱਗ ਦੀਆਂ ਬੁਝ ਜਾਣੀਆਂ
ਬੱਦਲਾਂ ਮਿਲਣ ਦਿਆਂ ਵਰਨਾਂ ਜਰੂਰ ਏ

ਨੈਣਾ ਨੇ ਜੋ ਕੀਤਾ ਉਹ ਤਾਂ ਦਿਲ ਨੇ ਹੀ ਸਹਿਣਾ ਏ
ਮਿਲੇ ਨਾ ਸੱਜਣ ਜਦੋਂ ਰੋਣਾ ਪੱਲੇ ਪੈਣਾ ਏ
ਭਰ ਕੇ ਹੁੰਗਾਰਾ ਉਹਨਾ ਲੰਗ ਜਾਣਾ ਕੋਲੋਂ ਤੇਰੇ
ਅਖਾਂ ਚ' ਸਰੂਰ ਉਹਨਾ ਰੱਖਣਾ ਜਰੂਰ ਏ

ਹਰ ਵੇਲੇ ਦਿਲ ਐਂਵੇਂ ਖੋਇਆ ਖੋਇਆ ਰਹਿੰਦਾ ਏ
ਹੰਝੂਆਂ ਦਾ ਆਬ ਫਿਰ ਮੱਲੋ ਮੱਲੀ ਵਹਿੰਦਾ ਏ
ਦਿਨ ਚ’ ਨਾ ਚੈਨ ਰਾਤ ਮਾਰਦਾ ਉਨੀਂਦਰਾ
ਪਲਕਾਂ ਨਾ ਬੰਦ ਆਉਂਦਾ ਸੁਪਨਾ ਜਰੂਰ ਏ

ਦਿਲ ਲਾਉਣਾ ਬੜਾ ਭਾਵੇ ਸੋਖਾ ਹੁੰਦਾ ਦੋਸਤੋ
ਨਿਭ ਜਾਣ ਨਾਲ ਸਾਰੇ ਔਖਾ ਹੁੰਦਾ ਦੋਸਤੋ
ਵਫ਼ਾ ਦਿਆਂ ਫਰਜਾਂ ਦੀ ਰੱਬ ਰੱਖੇ ਖੈਰ ਸਦਾ
ਟੁੱਟ ਜਾਣ ਰੋਣਾ ਖੜੇ ਪੱਤਨਾਂ ਜਰੂਰ ਏ

ਯਾਰ ਦਾ ਹੀ ਚਿਹਰਾ ਸਦਾ ਅੱਖਾਂ ਵਿੱਚ ਰਹਿੰਦਾ ਏ
ਕਦੇ ਕੋਲ ਆਵੇ ਕਦੇ ਦੂਰ ਜਾ ਕੇ ਬਹਿੰਦਾ ਏ
ਸੋਚ ਸੋਚ ਰੀਜ਼ ਨਾਲ ਖਿਆਲਾਂ ਚ' ਸ਼ਿੰਗਾਰਦੇ ਹਾਂ
ਉਹਨੇ "ਸੋਹਲ" ਦਿਲ ਚ' ਤਾਂ ਵੱਸਣਾ ਜਰੂਰ ਏ

ਆਰ.ਬੀ.ਸੋਹਲ






 
Top