ਆਪਾ ਦੋਵਾ ਨੇ ਆਖਿਰ ਮਿੱਟੀ ਨਾਲ ਮਿੱਟੀ ਹੀ ਤਾ ਹੋ ਜਾ&#


ਆਪਾ ਦੋਵਾ ਨੇ ਆਖਿਰ ਮਿੱਟੀ ਨਾਲ ਮਿੱਟੀ ਹੀ ਤਾ ਹੋ ਜਾਣਾ ਏ
ਤੂੰ ਵੀ ਮਿੱਟੀ ਤੇ ਮੈ ਵੀ ਮਿੱਟੀ
ਕਿਉ ਕੀ ਆਪਾ ਦੋਵਾ ਨੇ ਹੀ ਲੈਣੀ ਇੱਕ ਦਿਨ
ਚਾਦਰ ਚਿੱਟੀ !

ਫਿਰ ਆਪਣੀਆ ਕਬਰਾ ਦੀ ਖਬਰ ਕਾਈ ਕਿਸੇ ਨੇ ਨੀ ਲੈਣੀ
ਨਾ ਹੀ ਭੈੜੇ ਏਸ ਜਮਾਨੇ ਦੀ ਨਜ਼ਰ ਤੇਰੇ ਮੇਰੇ ਤੇ ਪੈਣੀ
ਮੋਇਆ ਦੇ ਪਰਲੇ ਪਾਰ
ਆਪਣਾ ਵੀ ਹੈਗਾ ਇੱਕ ਸੰਸਾਰ
ਜਿੱਥੇ ਹਰ ਆਸ਼ਕ ਦੇ ਗਲ
ਪੈਦੇ ਵਸਲਾ ਦੇ ਹਾਰ !

ਖਾਕ ਨਾਲ ਖਾਕ ਜਿਉ ਜਦ ਰੁੱਲ ਜਾਣਾ
ਆਪਸ ਚ ਆਪਾ ਤਾ ਮਿੱਟੀ ਚ ਘੁੱਲ ਜਾਣਾ
ਫਿਰ ਜਾਤ ਨ ਮਜ਼੍ਬ ਕਿਸੇ ਨ ਪਛਾਣਾ
ਅਕਾਲ ਉਮਰ ਤੱਕ ਇੱਥੇ ਹੀ ਠਿਕਾਣਾ
ਨਾ ਹੀ ਤੂੰ ਮੇਨੂੰ ਛੱਡ ਕੇ ਜਾਣਾ
ਨਾ ਹੀ ਮੈ ਤੇਨੂੰ ਛੱਡ ਕੇ ਜਾਣਾ
ਆਪਾ ਸਮੇ ਦੀਆ ਪੋੜੀਆ ਤੋ
ਪਿੱਛੇ ਉੱਤਰ ਆਣਾ !

ਤੇਰੀ ਮਿੱਟੀ ਮੇਰੀ ਮਿੱਟੀ
ਮੇਰੀ ਮਿੱਟੀ ਤੇਰੀ ਮਿੱਟੀ
ਮਿੱਟੀ ਹੀ ਹਕੀਕਤ ਮਿੱਟੀ ਹੀ ਹਥਿਆਰ
ਕੁਦਰਤ ਹੀ ਰਚਨਹਾਰ ਕੁਦਰਤ ਘੁਮਿਆਰ
ਘੜਦੀ ਇਨਸਾਨ ਰੁਪੀ ਦੋ ਮਿੱਟੀ ਦੇ ਹੱਡ-ਮਾਸ
ਸਦਾ ਹੀ ਆੱਦਮ ਹੱਵਾ ਇੱਕ ਦੂਜੇ ਦੀ ਤਲਾਸ਼
ਮੇਰਿਆ ਪਿੱਤਰਾਂ ਨੂੰ ਵੀ ਓਸ ਨੇ ਬਣਾਇਆ
ਸਾਰਿਆ ਜੀਵਾ ਨੂੰ ਇੱਕੋ ਮਿੱਟੀ ਚ ਰਚਾਇਆ
ਉਹਨਾ ਚੋ ਇਕ ਤੇਰੀ ਮਿੱਟੀ ਇੱਕ ਮੇਰੀ ਮਿੱਟੀ
ਉਹਨਾ ਚੋ ਹੀ ਜੱਗ ਦੀ ਮਿੱਟੀ
ਉਹਨਾ ਚੋ ਹੀ ਸੱਭ ਦੀ ਮਿਟੀ
ਉਹਨਾ ਚੋ ਹੀ ਹੋਣੀ ਰੱਬ ਦੀ ਮਿੱਟੀ
ਆਪਸ ਚ ਇੱਕ ਹੋ ਕੇ ਵੀ ਇਹ ਨਿਥਾਵਾਂ
’ਮਿੱਟੀ ਦਾ ਬੰਦਾ’ ਦੂਜੇ ’ਮਿੱਟੀ ਦੇ ਬੰਦੇ’
ਦੇ ਨਾਲ ਹੈ ਲੜਦਾ
ਕਹਿੰਦਾ ਇਹ ਤੇਰੀ ਮਿੱਟੀ ਤੇ....................... ਇਹ ਮੇਰੀ ਮਿੱਟੀ !

Orignally Posted By Navneet ਬੇਹਾ ਖੂਨ
 

$un$hyn

hIs )..Prince$$..(
Re: ਆਪਾ ਦੋਵਾ ਨੇ ਆਖਿਰ ਮਿੱਟੀ ਨਾਲ ਮਿੱਟੀ ਹੀ ਤਾ ਹੋ ਜ&#262

rly veryyyyyyyyyyyyyyyyyyyy nice..so meaningful...

ik book publish kardo apni poems di
:thnx 4 sharing
 
Re: ਆਪਾ ਦੋਵਾ ਨੇ ਆਖਿਰ ਮਿੱਟੀ ਨਾਲ ਮਿੱਟੀ ਹੀ ਤਾ ਹੋ ਜ&#262

:clap
 
Top