ਆਪਾ ਦੋ ਹੀ ਚੰਗੇ ਸੀ

Yaar Punjabi

Prime VIP
ਆਪਾ ਦੋ ਹੀ ਚੰਗੇ ਸੀ
ਆਪਾ ਨਹੀ ਸੀ ਇੱਕ ਹੋਣਾ
ਆਪਾ ਅਜਨਬੀ ਹੀ ਚੰਗੇ ਸੀ
ਆਪਾ ਨਹੀ ਸੀ ਇੱਕ ਦੂਜੇ ਨੂੰ ਚਾਹੁੰਣਾ
ਆਪਾ ਰੁੱਸੇ ਹੀ ਚੰਗੇ ਸੀ
ਆਪਾ ਨਹੀ ਸੀ ਇੱਕ ਦੂਜੇ ਨੂੰ ਚਾਹੁੰਣਾ

"ਕਿੰਨਾ ਚੰਗਾ ਹੁੰਦਾ ਜੇ
ਪਹਿਲੀ ਵਾਰ ਵੇਖ ਮੈਨੂੰ ਤੂੰ ਨੀਵੀ ਪਾ ਕੇ ਲੰਘ ਜਾਦਾ
ਕਿੰਨਾ ਚੰਗਾ ਹੁੰਦਾ ਜੇ
ਤੂੰ ਮੈਨੂੰ ਬੁਲਾਉਣ ਤੋ ਪਹਿਲਾ ਹੀ ਸੰਗ ਜਾਦਾ"
ਪਰ ਅਫਸੋਸ ਆਪਾ ਸੀ ਹੀ
ਇੱਕ ਦੂਜੇ ਨੂੰ ਰੋਣਾ

ਆਪਾ ਦੋ ਹੀ ਚੰਗੇ ਸੀ
ਆਪਾ ਨਹੀ ਸੀ ਇੱਕ ਹੋਣਾ

"ਕਿਉ ਨੀ ਜਾਦਾ ਦਿਲ ਮੇਰੇ ਚੋ
ਕਿਉ ਮੇਰੀ ਆਦਤ ਬਣ ਗਿਆ ਏ
ਕਿਉ ਨੀ ਜਾਦਾ ਖਿਆਲ ਮੇਰੇ ਚੋ
ਕਿਉ ਮੇਰੀ ਇਬਾਦਤ ਬਣ ਗਿਆ ਏ
ਕਿਉ ਨੀ ਬਣ ਬੇਵਫਾ ਚੱਲਿਆ ਜਾਦਾ ਤੂੰ
ਕਿਉ ਬਸ ਸਰਾਫਤ ਬਣ ਗਿਆ ਏ"
ਪਰ ਅਫਸੋਸ ਤੂੰ ਤੇ
ਸਾਹਾ ਨਾਲ ਸੀ ਜਾਣਾ ਆਉਣਾ

ਆਪਾ ਅਜਨਬੀ ਹੀ ਚੰਗੇ ਸੀ
ਆਪਾ ਨਹੀ ਸੀ ਇੱਕ ਦੂਜੇ ਨੂੰ ਚਾਹੁੰਣਾ


ਮਨਦੀਪ
 
Top