ਸੰਤਾਲੀ ਦੇ ਰੌਲਿਆ ਚ ਵੱਖ ਵੱਖ ਹੋ ਗਈ ,

ਸੰਤਾਲੀ ਦੇ ਰੌਲਿਆ ਚ ਵੱਖ ਵੱਖ ਹੋ ਗਈ ,
ਨਾਨਕ ਦੀ ਬਾਣੀ ਤੇ ਮਰਦਾਨੇ ਦੀ ਰਬਾਬ,

ਕਿਥੇ ਗੁਮ ਹੋਇਆ ਸਾਡਾ ਜੇਹਲਮ ਚਨਾਬ,
ਸੁਨਾ ਜਿਹਾ ਲਗਦਾ ਏ ਮੇਰਾ ਪੰਜਾਬ,

ਪੰਜ ਦਰਿਆਵਾ ਦਾ ਪਾਣੀ ਸੁੱਕ ਚਲਿਆ ਏ,
ਹੱਦਾ ਉਤੇ ਚ ੜ ਗਿਆ ਖੂਨ ਦਾ ਸੇਲਾਬ,

ਦਰਦ ਸੁਣਾਉਦੀ ‘ਸ਼ਮੀ’ ਸਭ ਨੂੰ ਇਹ ਰੋ-ਰੋ
ਲਹੂ ਨਾਲ ਭਿਜੀ ਮੇਰੀ ਮਿੱਟੀ ਦੀ ਆਵਾਜ਼

ਸ਼ਾਇਰ ਸ਼ਮੀ ਜਲੰਧਰੀ

 
Top