ਤੈਨੂੰ ਬੇਵਫਾ ਹੀ ਕਹਾ ਕੇ ਰੱਖਿਆ ਏ....

$hokeen J@tt

Prime VIP
ਤੈਨੂੰ ਬੇਵਫਾ ਹੀ ਕਹਾ ਕੇ ਰੱਖਿਆ ਏ....

ਤੇਰੀ ਹੀ ਤਸਵੀਰ ਨੂੰ ਨਿੱਤ ਸੀਨੇ ਨਾਲ ਲਾ ਕੇ ਰੱਖਿਆ ਏ..
ਇਕ ਇਹੋ ਹੀ ਰਾਜ ਹੈ.. ਜਿਹੜਾ ਜੱਗ ਤੋ ਲੁਕਾਂ ਕੇ ਰੱਖਿਆ ਏ..
ਤੇਰੇ ਬਦਲਦੇ ਚਿਹਰੇ ਦਾ ਗਿਲਾ ਅੱਜ ਤੱਕ ਕਿਸੇ ਨਾਲ ਨਹੀ ਕਰ ਪਾਏ..
ਉਝ ਭਾਵੇ ਹਰ ਕਿਸੇ ਆਗੇ ਤੈਨੂੰ ਬੇਵਫਾ ਹੀ ਕਹਾ ਕੇ ਰੱਖਿਆ ਏ....

ਮੇਰੇ ਮਹਿਬੂਬ ਮੈਨੂੰ ਤੇਰੀ ਆਬਰੂ ਦੀ ਕਸਮ..
ਮੈਂ ਹਮੇਸ਼ਾ ਤੈਨੂੰ ਆਪਣੇ ਦਿਲ ਚ' ਵਸਾ ਕੇ ਰੱਖਿਆ ਏ..
ਤੇਰੇ ਨਾਂ ਤੇ ਅੱਜ ਵੀ ਮਰਦਾ ਹਾਂ, ਪਰ ਏ ਵੀ ਸੱਚ ਏ..
ਜੱਗ ਦਿਖਾਵੇ ਲਈ ਤੇਰੇ ਤੋ ਦਾਮਨ ਬਚਾ ਕੇ ਰੱਖਿਆ ਏ....

ਯਾਦਾਂ ਤੇਰਿਆਂ ਦੇ ਜਖ਼ਮ.. ਤੇ ਨਾਲ ਦਰਦਾਂ ਦੇ ਵਹਿੰਦੇ ਹੰਝੂ ਮੇਰੇ
ਹੁਣ ਇਹ ਨਾ ਪੁਛੀ ਮੇਰੀ ਜਿੰਦਗੀ ਚ ਹੋਰ ਕੀ ਕੀ ਰੱਖਿਆ ਏ....?
ਵਫਾਂ ਦੀਆਂ ਸਾਰਿਆ ਰਸਮਾਂ ਨਿਭਾ ਛੱਡਿਆ ਕਰ ਕੇ ਖੁਦ ਨੂੰ ਫਨਾਂ
ਮੈਂ ਖਾਕ ਚ' ਮਿਲ ਕੇ ਵੀ ਤੇਰਾ ਖਿਆਲ ਹਮੇਸ਼ਾ ਰੱਖਿਆ ਏ....

ਮੈਂ ਜਿੰਦਗੀ ਦੀ ਕਿਤਾਬ ਨੂੰ.. ਹੰਝੂਆਂ ਦੇ ਨਾਲ ਲਿਖ ਛੱਡਿਆ..
ਕੋਈ ਢੋਹ ਕੇ ਮੈਨੂੰ ਪੱੜ ਨਾ ਲਵੇ.. ਇਸੇ ਲਈ ਨਾਂ ਕੋਰਾ ਕਾਗਜ ਰੱਖਿਆ..ਏ..
ਹੁਣ ਤੇ ਕੋਈ ਆਰਜੂ ਵੀ ਨਹੀ... ਤੇ ਕੋਈ ਤਮਨਾਂ ਵੀ ਨਹੀ..
ਆਪਣੇ ਖਾਆਬਾਂ ਨੂੰ ਮੈਂ ਸੀਨੇ ਚ ਹੀ ਦਫਨਾਂ ਕੇ ਰੱਖਿਆ ਏ....

ਥੱਕ ਕੇ ਬਹਿ ਗਏ ਨੇ ਮੇਰਿਆਂ ਹਸਰਤਾਂ ਦੇ ਕਦਮ...
ਰੱਬ ਜਾਨੇ ਫਿਰ ਵੀ ਕਿਉ..
ਮੈਂ ਸਿਲਸਿਲਾ ਇਕ ਸਫ਼ਰ ਦਾ ਬਣਾਈ ਰੱਖਿਆ ਏ....
ਮੈਂ ਖੁਦ ਤੇ ਜ਼ਮਾਨੇ ਦੀਆਂ ਨਜ਼ਰਾਂ ਤੋ ਗਿਰ ਗਿਆ..
ਪਰ ਸੱਚ ਕਹਾਂ ਤੇ ਤੈਨੂੰ ਅੱਜ ਵੀ "Rane" ਨੇ ਸਿਰ ਮੱਥੇ ਤੇ ਬਿਠਾਈ ਰੱਖਿਆ ਏ....
 
tere dite hoye jakhma di taab
jhal nahio hundi,
eh paheli kiho jihi
jihri hall nahi hundi,
sari duniya hi jandi c
sade to siva,
jihra bhet tu sade to luka ke rakhiya,
par fer v tenu sir mathe bitha ke rakhiya

 
Top