KARAN
Prime VIP
ਉਡੀਕੇ ਰੋਜ਼ ਇਹ ਧਰਤੀ ਗੁਲਾਬਾਂ ਦੀ ਖ਼ਬਰ ਕੋਈ
ਗੁਆਚੀ ਜੋਤ ਨੂੰ ਜਿਉਂ ਭਾਲਦਾ ਹੈ ਬੇਨਜ਼ਰ ਕੋਈ
ਮੇਰੀ ਮਿੱਟੀ ‘ਚੋਂ ਵੀ ਦੀਵੇ ਜਗੇ ਤੇ ਫੁੱਲ ਖਿੜੇ ਲੋਕੋ
ਕਿਵੇਂ ਆਖਾਂ ਨਹੀਂ ਲਗਦਾ ਇਨ੍ਹਾਂ ਪੌਣਾਂ ਤੋਂ ਡਰ ਕੋਈ
ਜਿਵੇਂ ਮੈਂ ਉਸ ਦਿਆਂ ਰਾਹਾਂ ‘ਚ ਜਗ ਜਗ ਬੁਝ ਗਈ ਹੋਵਾਂ
ਇਓਂ ਲੰਘਿਆ ਹੈ ਮੇਰੇ ਕੋਲ ਦੀ ਅੱਜ ਬੇਖ਼ਬਰ ਕੋਈ
ਸਮਾਂ ਬੇਖ਼ੌਫ਼ ਤੁਰਦਾ ਹੈ , ਹਵਾ ਬੇਝਿਜਕ ਵਗਦੀ ਹੈ
ਖ਼ਲਾ ਵਿਚ ਕਿਉਂ ਨਹੀਂ ਫਿਰ ਝੂਮਦੀ ਮੇਰੀ ਲਗਰ ਕੋਈ
ਨਹੀਂ ਇਤਬਾਰ ਜੇ ਹਾਲੇ ਤਾਂ ਮੇਰੀ ਜਾਨ ਹਾਜ਼ਿਰ ਹੈ
ਕਿਵੇਂ ਹਰ ਗੱਲ ‘ਤੇ ਚੀਰੇ ਤੇਰੇ ਸਾਹਵੇਂ ਜਿਗਰ ਕੋਈ
ਮੇਰੇ ਅਸਮਾਨ ਵਿਚ ਵੀ ਇਕ ਸਿਤਾਰਾ ਜਗਮਗਾ ਉੱਠਿਆ
ਕਿ ਆਖ਼ਰ ਮਿਲ ਗਿਆ ਇਸ ਰਾਤ ਨੂੰ ਵੀ ਹਮਸਫ਼ਰ ਕੋਈ
Sukhwinder Amrit