ਜਿੰਦਗੀ

ਜਿੰਦਗੀ ਤੋਂ ਵੱਡੀ ਕੋਈ ਸਜ਼ਾ ਵੀ ਨਹੀਂ...
ਤੇ ਜੁਰਮ ਹੈ ਕੀ ਇਹ ਪਤਾ ਵੀ ਨਹੀਂ...

ਜਿੰਦਗੀ ਨੇ ਗਮਾਂ ਤੋਂ ਬਿਨਾਂ ਕੁਝ ਦਿੱਤਾ ਵੀ ਨਹੀਂ,
ਤੇ ਰਾਹ ਖੁਸ਼ੀਆਂ ਦਾ ਮੇਰੇ ਮੁਹਰੇ ਕੀਤਾ ਵੀ ਨਹੀਂ,
ਲੱਗੇ ਜਿੰਦਗੀ ਨੂੰ ਮੇਰੀ ਫਿਕਰ ਰਤਾ ਵੀ ਨਹੀਂ...
ਤੇ ਜੁਰਮ ਹੈ ਕੀ ਇਹ ਪਤਾ ਵੀ ਨਹੀਂ...

ਮੇਰੇ ਲਈ ਤਾਂ ਵਕਤ ਵੀ ਇਕੋ ਜਗਾਹ ਖੜ ਗਿਆ,
ਬੇਮੋਸਮੀ ਜਿੰਦਗੀ ਮੇਰੀ ਹਰ ਮੋਸਮ ਪੱਤਝੜ ਰਿਹਾ,
ਮੇਰੇ ਕੋਲ ਬਹਾਰਾਂ ਵਾਲਾ ਇੱਕ ਪੱਤਾ ਵੀ ਨਹੀਂ...
ਤੇ ਜੁਰਮ ਹੈ ਕੀ ਇਹ ਪਤਾ ਵੀ ਨਹੀਂ...

ਮੈਨੂੰ ਜੀਣ ਦੀ ਨਾ ਦੇ ਦੁਆ ਮੇਰੀ ਜਿੰਦਗੀ ਨਾਲ ਬਣੀ ਹੀ ਨਹੀਂ,
ਹੋਰਨਾ ਲਈ ਬਰਸਾਤਾਂ ਤੇ ਮੇਰੇ ਲਈ ਇੱਕ ਕਣੀ ਵੀ ਨਹੀਂ,
ਪੁੱਛਣ ਤੇ ਕਹਿੰਦੀ "....." ਤੇਰੀ ਕੋਈ ਖਤਾ ਵੀ ਨਹੀਂ...
ਤੇ ਜੁਰਮ ਹੈ ਕੀ ਇਹ ਪਤਾ ਵੀ ਨਹੀਂ..
 
Top