ਕਿਸੇ ਤੇ ਨਹੀਂ ਗਿਲਾ ਕੋਈ

ਕਿਸੇ ਤੇ ਨਹੀਂ ਗਿਲਾ ਕੋਈਹੇਠ ਵਿਛਿਆ ਹੈ ਕਰਬਲਾ ਕੋਈ

ਜ਼ਿੰਦਗੀ ਹੈ ਕਿ ਜ਼ਲਜ਼ਲਾ ਕੋਈਪੀਡ਼ ਪਰਬਤ ਬੁਲੰਦੀਆਂ ਛੋਹੇ

ਪਿਆਰ ਤੇਰੇ ਦਾ ਮਰਹਲਾ ਕੋਈਕਲਮ ਮੇਰੀ ਦਾ ਸਿਰ ਕਲਮ ਹੋਇਆ

ਰੋਈ ਜਾਂਦਾ ਹੈ ਵਲਵਲਾ ਕੋਈਵਾਂਗ ਕੁਕਨੁਸ ਦਿਲ ਫ਼ਨਾਹ ਹੋਇਆ

ਪਰ ਕਿਸੇ ਤੇ ਨਹੀਂ ਗਿਲਾ ਕੋਈਜੀਹਦੀ ਵਲਗਣ 'ਚ ਓਟ ਮਿਲ ਜਾਏ

ਜ਼ਿੰਦਗੀ ਭਾਲਦੀ ਕਿਲ੍ਹਾ ਕੋਈਗ਼ਮ ਸਮੋਏ ਡੂੰਘਾਣ ਵਿਚ ਏਨੇ

ਤੂੰ ਵੀ ਦਰੀਆਉ ਹੈਂ ਦਿਲਾ ਕੋਈਬਖ਼ਸ਼ ਮੈਨੂੰ ਵੀ ਚਰਨ ਛੋਹ ਆਪਣੀ

ਮੈਂ ਵੀ ਪੱਥਰ ਦੀ ਹਾਂ ਸਿਲਾ ਕੋਈਬਹੁਤ ਪਿਆਸੀ ਹਾਂ ਬਹੁਤ ਘਾਇਲ ਹਾਂ

ਇਸ਼ਕ ਦਾ ਜਾਮ ਪਿਲਾ ਕੋਈਹੱਸ ਹੱਸ ਕੇ ਜੋ ਸੂਲੀਆਂ ਚਡ਼੍ਹਦਾ

ਐਸਾ ਮਨਸੂਰ ਤਾਂ ਮਿਲਾ ਕੋਈ
 

MAVERICK

Member
ਕਲਮ ਮੇਰੀ ਦਾ ਸਿਰ ਕਲਮ ਹੋਇਆ

ਰੋਈ ਜਾਂਦਾ ਹੈ ਵਲਵਲਾ ਕੋਈ


beautiful lines...
 
ਜੀਹਦੀ ਵਲਗਣ 'ਚ ਓਟ ਮਿਲ ਜਾਏ

ਜ਼ਿੰਦਗੀ ਭਾਲਦੀ ਕਿਲ੍ਹਾ ਕੋਈ
 
Top