ਹਰ ਰੋਜ਼ ਇਹ ਦਿਲ ਤੇਰਾ ਜਿਕਰ ਕਰਦਾ ਹੈ

ਹਰ ਰੋਜ਼ ਇਹ ਦਿਲ ਤੇਰਾ ਜਿਕਰ ਕਰਦਾ ਹੈ ,
ਹਰ ਰੋਜ਼ ਮੈਂ ਮੈਖਾਨੇ ਜਾ ਬੇਹਨਾ ਹਾਂ,
ਹਰ ਰੋਜ਼ ਮੈਂ ਤੈਨੂ ਲਿਖਦਾ ਹਾਂ ,
ਹਰ ਰੋਜ਼ ਮੈਂ ਪਲ ਪਲ ਮਰਦਾ ਹਾਂ ,
ਸ਼ਾਯਦ...ਇਹੀ ਸਜਾ ਹੈ ਮੇਰੀ ਬੇਵਫਾਈ ਦੀ ..

ਹਰ ਰੋਜ਼ ਮੈਂ ਸਿਰ ਤੇ ਕਰਜ਼ ਚੁਕਦਾ ਹਾਂ ,
ਹਰ ਰੋਜ਼ ਮੈਂ ਲੰਬਾ ਸਫ਼ਰ ਤੇਹ ਕਰਦਾ ਹਾਂ ,
ਹਰ ਰੋਜ਼ ਮੈਂ ਖੁਦ ਨੂੰ ਕੋਸਦਾ ਹਾਂ ,
ਹਰ ਰੋਜ਼ ਮੈਂ ਜ਼ਖਮਾਂ ਨੂੰ ਪਲੋਸਦਾ ਹਾਂ ,
ਸ਼ਾਯਦ ...ਕਿਸੇ ਜਾਚ ਨਹੀ ਮੇਰੇ ਦਰਦ ਦੀ ਗਹਰਾਈ ਦੀ .

ਹਰ ਰੋਜ਼ ਮੈਂ ਚੁੱਪ ਵੱਟ ਲੈਂਦਾ ਹਾਂ ,
ਹਰ ਰੋਜ਼ ਜੱਦ ਮੇਹਫਿਲ ਵਿਚ ਬੇਹੈਂਦਾ ਹਾਂ ,
ਹਰ ਰੋਜ਼ ਇਹ ਗੁਮ ਸੁਮ ਸੋਚ ਮੇਰੀ ,
ਹਰ ਰੋਜ਼ ਇਹ ਮੇਰੇ ਖਿਲਾਫ਼ ਹੁੰਦੀ ਹੈ ,
ਸ਼ਾਯਦ ....ਹੁਣ ਮੈਂ ਜਾਣਦਾ ਹਾਂ ,ਵਜਾਹ ਏਹਦੀ ਰੁਸਵਾਈ ਦੀ .

ਹਰ ਰੋਜ਼ ਦਿਲ ਵਿਚ ਕਚਹਿਰੀ ਲਗਦੀ ਏ ,
ਹਰ ਰੋਜ਼ ਮੁਕਦਮਾ ਚਲਦਾ ਏ ,
ਹਰ ਰੋਜ਼ ਮੈਂ ਗੁਨਹਗਾਰ ਹੁੰਦਾ ਹਾਂ ,
ਹਰ ਰੋਜ਼ ਨਜ਼ਰਾਂ ਫਿਰ ਝੁਕਦੀਆਂ ਨੇ ,
ਸ਼ਾਯਦ ...ਮੈਨੂ ਹਾਰਨ ਲਈ, ਕੋਈ ਲੋੜ ਨਹੀ ਸਫਾਈ ਦੀ

ਹਰ ਰੋਜ਼ ਮੈਂ ਇੱਕ ਪੀੜ ਨੂੰ ਜਨਮ ਦਿੰਨਾ ਹਾਂ ,
ਹਰ ਰੋਜ਼ ਕੁਜ ਅਰਮਾਨਾਂ ਦੀ ਅਰਥੀ ਉਠਦੀ ਹੈ ,
ਹਰ ਰੋਜ਼ ਹੰਜੂਆਂ ਦੇ ਕੋਸੇ ਪਾਣੀ ਨੂੰ ,
ਹਰ ਰੋਜ਼ ਮੈਂ ਨੈਣਾ ਚੋ ਵਗਣ ਦਿੰਨਾ ਹਾਂ ,
ਸ਼ਾਯਦ ...ਇੰਨੀ ਕੁ ਕਹਾਣੀ ਹੈ , ਇਸ ਇਸ਼ਕ਼ ਹਰਜਾਈ ਦੀ...
 

kit walker

VIP
Staff member
ਹਰ ਰੋਜ਼ ਮੈਂ ਇੱਕ ਪੀੜ ਨੂੰ ਜਨਮ ਦਿੰਨਾ ਹਾਂ ,
ਹਰ ਰੋਜ਼ ਕੁਜ ਅਰਮਾਨਾਂ ਦੀ ਅਰਥੀ ਉਠਦੀ ਹੈ ,
ਹਰ ਰੋਜ਼ ਹੰਜੂਆਂ ਦੇ ਕੋਸੇ ਪਾਣੀ ਨੂੰ ,
ਹਰ ਰੋਜ਼ ਮੈਂ ਨੈਣਾ ਚੋ ਵਗਣ ਦਿੰਨਾ ਹਾਂ ,
ਸ਼ਾਯਦ ...ਇੰਨੀ ਕੁ ਕਹਾਣੀ ਹੈ , ਇਸ ਇਸ਼ਕ਼ ਹਰਜਾਈ ਦੀ

Bai Wah Ji
 
ਹਰ ਰੋਜ਼ ਮੈਂ ਇੱਕ ਪੀੜ ਨੂੰ ਜਨਮ ਦਿੰਨਾ ਹਾਂ ,
ਹਰ ਰੋਜ਼ ਕੁਜ ਅਰਮਾਨਾਂ ਦੀ ਅਰਥੀ ਉਠਦੀ ਹੈ ,
ਹਰ ਰੋਜ਼ ਹੰਜੂਆਂ ਦੇ ਕੋਸੇ ਪਾਣੀ ਨੂੰ ,
ਹਰ ਰੋਜ਼ ਮੈਂ ਨੈਣਾ ਚੋ ਵਗਣ ਦਿੰਨਾ ਹਾਂ ,
ਸ਼ਾਯਦ ...ਇੰਨੀ ਕੁ ਕਹਾਣੀ ਹੈ , ਇਸ ਇਸ਼ਕ਼ ਹਰਜਾਈ ਦੀ...

bahut vadiya
 
Top