2015 ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਨਿਊਜ਼&

[JUGRAJ SINGH]

Prime VIP
Staff member
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੱਜ ਇਥੋਂ ਨਿਊਜ਼ੀਲੈਂਡ ਦੇ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਨਿਊਜ਼ੀਲੈਂਡ ਦਾ ਦੌਰਾ 2015 ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਵਿਚ ਸਾਡੇ ਲਈ ਕਾਫੀ ਮਦਦਗਾਰ ਸਾਬਿਤ ਹੋਵੇਗਾ, ਕਿਉਂਕਿ ਇਥੋ ਦੀ ਧਰਤੀ 'ਤੇ ਹੀ ਅਗਲਾ ਵਿਸ਼ਵ ਕੱਪ ਹੋਣਾ ਹੈ, ਇਸ ਲਈ ਇਸ ਦੌਰੇ ਨਾਲ ਸਾਡੀ ਟੀਮ ਦੇ ਨੌਜਵਾਨ ਖਿਡਾਰੀ ਉਥੋਂ ਦੇ ਹਲਾਤ ਤੋਂ ਜਾਣੰੂ ਹੋ ਸਕਣਗੇ | ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਨਿਊਜ਼ੀਲੈਂਡ ਦਾ ਦੌਰਾ ਕੀਤਾ, ਤਾਂ ਮੈਨੂੰ ਉਥੇ ਫੀਲਡਿੰਗ ਕਰਨੀ ਕਾਫੀ ਔਖੀ ਲੱਗੀ, ਕਿਉਂਕਿ ਉਥੇ ਗਰਾਊਾਡਾਂ ਦੇ ਅਕਾਰ ਕਾਫੀ ਵੱਖ ਹਨ | ਇਸ ਮੌਕੇ ਉਨ੍ਹਾਂ ਕਿਹਾ ਕਿ ਆਈ. ਸੀ. ਸੀ. ਦੇ ਨਵੇਂ ਨਿਯਮਾਂ ਅਨੁਸਾਰ ਇਸ ਲੜੀ 'ਚ ਕਈ ਵੱਡੇ ਸਕੋਰਾਂ ਵਾਲੇ ਮੈਚ ਵੇਖਣ ਨੂੰ ਮਿਲਣਗੇ, ਪ੍ਰੰਤੂ ਇਹ ਸਭ ਕੁਝ ਪਿੱਚ 'ਤੇ ਨਿਰਭਰ ਹੋਵੇਗਾ |
 
Top