ਰੋਨਾਲਡੋ ਭਾਰਤ 'ਚ ਗੂਗਲ 'ਤੇ ਸਭ ਤੋਂ ਵੱਧ ਸਰਚ ਕੀਤੇ ਜ

[JUGRAJ SINGH]

Prime VIP
Staff member
ਦੁਨੀਆ ਭਰ ਵਿਚ ਫੀਫਾ ਵਿਸ਼ਵ ਕੱਪ ਦੀ ਖੁਮਾਰੀ ਚੜ ਗਈ ਹੈ, ਅਤੇ ਭਾਰਤ ਵੀ ਇਸ ਤੋਂ ਪਿੱਛੇ ਨਹੀਂ ਹੈ | ਇਸੇ ਦਾ ਸਬੂਤ ਹੈ ਕਿ ਪੁਰਤਗਾਲ ਦੇ ਸਟਾਰ ਫਾਰਵਰਡ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਭਾਰਤ ਵਿਚ ਗੂਗਲ 'ਤੇ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਫੁੱਟਬਾਲ ਖਿਡਾਰੀ ਬਣ ਗਏ ਹਨ | ਰੀਅਲ ਮੈਡਰਿਡ ਦੇ ਸਟ੍ਰਾਈਕਰ ਰੋਨਾਲਡੋ ਜਿਥੇ ਸਭ ਤੋਂ ਜ਼ਿਆਦਾ ਸਰਚ ਕੀਤੇ ਗਏ ਫੁੱਟਬਾਲਰ ਹਨ, ਉਥੇ ਅਰਜਨਟੀਨਾ ਦੇ ਲਿਓਨੇਲ ਮੈਸੀ ਅਤੇ ਬ੍ਰਾਜ਼ੀਲ ਦੇ ਨੇਮਾਰ ਉਨ੍ਹਾਂ ਤੋਂ ਪਿੱਛੇ ਹਨ | ਇੰਗਲੈਂਡ ਦੇ ਵੈਨ ਰੂਨੀ ਚੌਥੇ ਅਤੇ ਸਪੇਨ ਦੇ ਫਰਨਾਂਡੋ ਟੌਰੈਂਸ ਪੰਜਵੇਂ ਸਥਾਨ 'ਤੇ ਹਨ | ਭਾਰਤੀਆਂ ਦੀ ਹਮੇਸ਼ਾਂ ਤੋਂ ਪਸੰਦੀਦਾ ਟੀਮ ਬ੍ਰਾਜ਼ੀਲ ਹੀ ਰਹੀ ਹੈ ਅਤੇ ਇਸ ਵਾਰ ਵੀ ਉਨ੍ਹਾਂ ਦਾ ਦਾਅ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਟੀਮ 'ਤੇ ਹੀ ਹੈ | ਇਸ ਤੋਂ ਇਲਾਵਾ ਭਾਰਤੀਆਂ ਦੀ ਪਸੰਦ ਵਾਲੀ ਟੀਮ ਵਿਚ ਇੰਗਲੈਂਡ, ਅਰਜਨਟੀਨਾ, ਸਪੇਨ ਤੇ ਇਟਲੀ ਵੀ ਸ਼ਾਮਿਲ ਹੈ |
 
Top