ਸ਼ੇਨ ਵਾਰਨ ਆਸਟ੍ਰੇਲੀਆ ਦੀ ਟੀ-20 ਟੀਮ ਦੇ ਗੇਂਦਬਾਜ਼&#

[JUGRAJ SINGH]

Prime VIP
Staff member
ਮੈਲਬੌਰਨ, 23 ਜਨਵਰੀ (ਏਜੰਸੀ)-ਮਹਾਨ ਫਿਰਕੀ ਗੇਂਦਬਾਜ਼ ਸ਼ੇਨ ਵਾਰਨ ਇਸ ਸਾਲ ਬੰਗਲਾਦੇਸ਼ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਅਤੇ ਉਸ ਦੇ ਦੌਰਾਨ ਆਸਟ੍ਰੇਲੀਆਈ ਟੀਮ 'ਚ ਸ਼ਾਮਿਲ ਫਿਰਕੀ ਗੇਂਦਬਾਜ਼ਾਂ ਨੂੰ ਸਿਖਲਾਈ ਦਿੰਦੇ ਨਜ਼ਰ ਆਉਣਗੇ | ਕ੍ਰਿਕਟ ਆਸਟ੍ਰੇਲੀਆ ਨੇ ਵੀਰਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ | ਸੀ. ਏ. ਨੇ ਆਪਣੇ ਬਿਆਨ 'ਚ ਕਿਹਾ ਕਿ ਵਾਰਨ ਨੂੰ ਮੁੱਖ ਕੋਚ ਡਾਰੇਨ ਲੇਹਮੈਨ ਦੇ ਸਹਾਇਕ ਦੇ ਤੌਰ 'ਤੇ ਚੁਣਿਆ ਗਿਆ ਹੈ ਅਤੇ ਜੋ ਫਿਰਕੀ ਗੇਂਦਬਾਜ਼ਾਂ ਮਦਦ ਪਹੁੰਚਾਉਣਗੇ |
ਬੰਗਲਾਦੇਸ਼ 'ਚ ਪਿੱਚਾਂ ਦੀ ਸਥਿਤੀ ਨੂੰ ਵੇਖਦਿਆਂ ਹੋਇਆ ਧੀਮੀ ਗਤੀ ਅਤੇ ਫਿਰਕੀ ਗੇਂਦਬਾਜ਼ ਟੀ-20 ਵਿਸ਼ਵ ਕੱਪ 'ਚ ਅਹਿਮ ਕਿਰਦਾਰ ਨਿਭਾਉਣਗੇ | ਸੀ. ਏ. ਨੇ ਇਸੇ ਨੂੰ ਵੇਖਦਿਆਂ ਹੋਇਆ ਇੰਗਲੈਂਡ ਦੇ ਨਾਲ ਹੋਣ ਵਾਲੀ 3 ਟੀ-20 ਮੈਚਾਂ ਦੀ ਲੜੀ 'ਚ ਗੈਰ ਅਨੁਭਵੀ ਖਿਡਾਰੀ ਜੇਮਸ ਮੁਈਰਹੇਡ ਨੂੰ ਟੀਮ 'ਚ ਸ਼ਾਮਿਲ ਕੀਤਾ ਹੈ | ਇਸ ਮੌਕੇ ਸ਼ੇਨ ਵਾਰਨ ਨੇ ਕਿਹਾ ਕਿ ਮੈ ਆਪਣੀ ਟੀਮ ਨਾਲ ਜੁੜਕੇ ਖੁਸ਼ ਹਾਂ ਅਤੇ ਦੱਖਣੀ ਅਫਰੀਕਾ ਦੌਰੇ ਦੌਰਾਨ ਟੀਮ ਦੇ ਨਾਲ ਕੰਮ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ |
 
Top