ਲੇਖਕ ਤੇ ਗਾਇਕ ‘ਸਰਤਾਜ’ ‘ਤੇ ਕੇਸ ਦਰਜ

Yaar Punjabi

Prime VIP
ਲੇਖਕ ਤੇ ਗਾਇਕ ‘ਸਰਤਾਜ’ ‘ਤੇ ਕੇਸ ਦਰਜ
ਫਿਰੋਜ਼ਪੁਰ, 26 ਜੁਲਾਈ (ਕੁਮਾਰ)-ਪੰਜਾਬੀ ਦੇ ਮਸ਼ਹੂਰ ਗਾਇਕ ਸਤਿੰਦਰ ਸਰਤਾਜ (ਸਤਿੰਦਰਪਾਲ) ਵਾਸੀ ਬਾਜਰਾਵਰ, ਜ਼ਿਲਾ ਹੁਸ਼ਿਆਰਪੁਰ ਦੇ ਖਿਲਾਫ ਥਾਣਾ ਫਿਰੋਜ਼ਪੁਰ ਸ਼ਹਿਰ ਦੀ ਪੁਲਸ ਨੇ ਧੋਖਾਦੇਹੀ ਤੇ ਕਾਪੀਰਾਈਟ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ। ਥਾਣਾ ਫਿਰੋਜ਼ਪੁਰ ਸ਼ਹਿਰ ਦੇ ਐੱਸ.ਆਈ. ਹਰਭਜਨ ਸਿੰਘ ਨੇ ਦੱਸਿਆ ਕਿ ਇਹ ਮੁਕੱਦਮਾ ਪੰਜਾਬੀ ਦੇ ਮਸ਼ਹੂਰ ਲੇਖਕ ਤਰਲੋਕ ਜੱਜ ਪੁੱਤਰ ਹਰਨਾਮ ਸਿੰਘ ਵਾਸੀ ਗੁਰਮੁੱਖ ਕਾਲੋਨੀ, ਆਊਟਸਾਈਡ ਜ਼ੀਰਾ ਗੇਟ, ਫਿਰੋਜ਼ਪੁਰ ਸ਼ਹਿਰ ਵਲੋਂ ਦਿੱਤੀ ਲਿਖਤੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ। ਇਸ ਸ਼ਿਕਾਇਤ ਸੰਬੰਧੀ ਤਰਲੋਕ ਜੱਜ ਨੇ ਐਡਵੋਕੇਟ ਸੁਸ਼ੀਲ ਰਹੇਜ ਫਿਰੋਜ਼ਪੁਰ ਰਾਹੀਂ ਸਤਿੰਦਰ ਸਰਤਾਜ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਸੀ। ਲੇਖਕ ਤਰਲੋਕ ਜੱਜ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਪੰਜਾਬ ਦੀ ਗਜ਼ਲ “ਅਸਾਂ ਅੱਗ ਦੇ ਵਸਤਰ ਪਾਉਣੇ ਨੇ, ਨਜ਼ਦੀਕ ਨਾ ਆਓ” ਸਾਲ 1978 ਵਿਚ ਲਿਖੀ ਸੀ ਤੇ ਇਹ ਗਜ਼ਲ ਉਨ੍ਹਾਂ ਨੇ ਆਪਣੀ ਗਜ਼ਲਾਂ ਦੀ ਕਿਤਾਬ ‘ਅਹਿਸਾਸ ਦੇ ਜ਼ਖਮ’ ਵਿਚ ਸਾਲ 1995 ਵਿਚ ਸਫਾ ਨੰ. 24 ‘ਤੇ ਪ੍ਰਕਾਸ਼ਿਤ ਕੀਤੀ ਸੀ ਤੇ ਇਹੀ ਗਜ਼ਲ ਸਮੇਂ-ਸਮੇਂ ‘ਤੇ ਉਨ੍ਹਾਂ ਦੇ ਨਾਮ ‘ਤੇ ਸਮਾਚਾਰ ਪੱਤਰਾਂ ਤੇ ਮੈਗਜ਼ੀਨਾਂ ਵਿਚ ਵੀ ਪ੍ਰਕਾਸ਼ਿਤ ਵੀ ਹੁੰਦੀ ਰਹੀ ਹੈ। ਜੱਜ ਨੇ ਦੱਸਿਆ ਕਿ ਗਾਇਕ ਸਤਿੰਦਰ ਸਰਤਾਜ ਨੇ ਉਸਦੀ ਇਹ ਗਜ਼ਲ “ਮਨ ਕੁਨ ਤੂੰ ਮੌਲਾ” ਗੀਤ ਵਿਚ ਗਾਈ ਹੈ। ਉਨ੍ਹਾਂ ਦੱਸਿਆ ਕਿ ਇਸ ਗੱਲ ਦਾ ਉਨ੍ਹਾਂ ਨੂੰ ਫਰਵਰੀ 2010 ਵਿਚ ਪਤਾ ਲੱਗਾ ਤੇ ਉਸਨੇ ਸਤਿੰਦਰ ਸਰਤਾਜ ਨੂੰ ਫੇਸ ਬੁੱਕ ‘ਤੇ ਆਪਣੇ ਪ੍ਰੋਫਾਈਲ ‘ਤੇ ਇਹ ਜਨਤਕ ਨੋਟਿਸ ਦਿੱਤਾ ਤੇ ਕਿਹਾ ਕਿ ਇਸ ਗਲਤੀ ਲਈ 15 ਦਿਨ ਦੇ ਅੰਦਰ-ਅੰਦਰ ਉਹ ਲਿਖਤੀ ਮਾਫੀ ਮੰਗੇ ਤੇ ਇਸ ਗਜ਼ਲ ਨੂੰ ਮੇਰੇ ਨਾਮ ‘ਤੇ ਗਾਇਆ ਜਾਵੇ ਤੇ ਭਵਿੱਖ ਵਿਚ ਅਜਿਹੀ ਗਲਤੀ ਨਾ ਦੁਹਰਾਉਣ ਦਾ ਵਿਸ਼ਵਾਸ ਵੀ ਦਿਵਾਇਆ ਜਾਵੇ। ਜੱਜ ਨੇ ਦੱਸਿਆ ਕਿ ਟਾਲ-ਮਟੋਲ ਦੇ ਬਾਅਦ 24 ਸਤੰਬਰ 2010 ਨੂੰ ਸਤਿੰਦਰ ਸਰਤਾਜ ਫਿਰੋਜ਼ਪੁਰ ਸ਼ਹਿਰ ਵਿਚ ਉਨ੍ਹਾਂ ਦੇ ਘਰ ਆਇਆ ਅਤੇ ਉਸਨੇ ਆਪਣੀ ਇਸ ਭੁੱਲ ਲਈ ਲਿਖਤੀ ਤੌਰ ‘ਤੇ ਮੁਆਫੀ ਮੰਗੀ ਪਰ ਸਮਝੌਤੇ ਦੇ ਬਾਵਜੂਦ 6 ਦਸੰਬਰ 2010 ਨੂੰ ਉਨ੍ਹਾਂ ਨੇ ਸਰਤਾਜ ਨੂੰ ਓਹੀ ਗਜ਼ਲ ਆਪਣੇ ਨਵੇਂ ਗੀਤ “ਇਬਾਦਤ” ਵਿਚ ਗਾਉਂਦਿਆਂ ਸੁਣਿਆ। ਵਾਅਦਾ ਖਿਲਾਫੀ ਹੋਣ ‘ਤੇ ਉਨ੍ਹਾਂ ਆਪਣੀ ਲਿਖਤੀ ਸ਼ਿਕਾਇਤ ਦੀ ਪੈਰਵਾਈ ਕੀਤੀ। ਉਧਰ ਪੁਲਸ ਨੇ ਸਬੂਤਾਂ ਦੇ ਆਧਾਰ ‘ਤੇ ਸਤਿੰਦਰ ਸਰਤਾਜ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
satinder-sartaj.jpg
 

xavee

Member
pehla v ho chuka is naal lok is nu sufi singer te great writer dasi jande aw ....... chor ta chor hi rehnda (chor chori toh jaye hera pheri toh na jaye ) lolzzzzzzz
 
  • Like
Reactions: kyl
Top