‘ਮਿੱਟੀ ਰੁਦਨ ਕਰੇ’ ਨਾਟਕ ’ਤੇ ਬਣੇਗੀ ਫ਼ਿਲਮ

'MANISH'

yaara naal bahara
ਨਿਰਦੇਸ਼ਕ ਗੁਰਮੀਤ ਸਾਜਨ ਨੇ ਦੱਸਿਆ ਕਿ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ ਦਾ ਨਾਟਕ ‘ਮਿੱਟੀ ਰੁਦਨ ਕਰੇ’ ’ਤੇ ਵੀਡੀਓ ਫ਼ਿਲਮ ਦਾ ਨਿਰਮਾਣ ਜਲਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੇ ਤਿਆਗ ਦੀ ਸਿੱਖਿਆ ਦਿੰਦੇ ਇਸ ਨਾਟਕ ਨੂੰ ਪੰਜਾਬ ਦੇ ਬਹੁਤ ਸਾਰੇ ਸਕੁੂਲਾਂ ਤੇ ਕਾਲਜਾਂ ਅਤੇ ਇਨਕਲਾਬੀ ਨਾਟਕ ਮੇਲਿਆਂ ਵਿੱਚ ਖੇਡਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਲਦੇਵ ਸਿੰਘ ਸੜਕਨਾਮਾ ਤੋਂ ਵੀਡੀਓ ਫ਼ਿਲਮ ਦੇ ਨਿਰਮਾਣ ਲਈ ਸਹਿਮਤੀ ਲੈ ਗਈ ਹੈ। ਇਸ ਵੀਡੀਓ ਫ਼ਿਲਮ ਦਾ ਨਾਮ ‘ਮੰਦੇ ਕੰਮੀਂ ਨਾਨਕਾ’ ਰੱਖਿਆ ਗਿਆ ਹੈ ਸਾਜਨ ਦੇ ਦੱਸਿਆ ਕਿ ਫ਼ਿਲਮ ਦੇ ਗੀਤਾਂ ਨੂੰ ਅਮਰ ਮਸਤਾਨਾ ਨੇ ਲਿਖਿਆ ਹੈ। ਜਿਸ ਦਾ ਸੰਗੀਤ ਕੁਲਵਿੰਦਰ ਕੰਵਲ ਤੇ ਦਵਿੰਦਰ ਸੰਧੁੂ ਨੇ ਤਿਆਰ ਕੀਤਾ।
 
Top