ਸ਼ੇਅਰਾਂ ਦਾ ਨਹੀਂ, ਵਿਵਾਦਾਂ ਦਾ ਸਰਤਾਜ

yahoo

Member
ਜਿੱਥੇ ਮੁੰਡੇ ਖੁੰਡੇ ਇਕੱਠੇ ਹੋਣ ਉੱਥੇ ਗੀਤ ਸੰਗੀਤ ਨਾ ਹੋਵੇ, ਅਜਿਹਾ ਹੋਣਾ ਮੁਸ਼ਕਲ ਹੈ। ਪਿਛਲੀ ਵਾਰ ਜਿੱਥੇ ਬਈ ਬਾਬੂ ਮਾਨ ਦੇ ਗੀਤ 'ਬਾਬੇ ਨਾਨਕ' ਦੀ ਗੱਲ ਨੇ ਜ਼ੋਰ ਫੜ੍ਹਿਆ ਹੋਇਆ ਸੀ, ਉੱਥੇ ਹੀ ਇਸ ਵਾਰ ਦੇ ਗੇੜੇ ਉੱਤੇ ਇੱਕ ਨਵੇਂ ਗਾਇਕ ਸਤਿੰਦਰ ਸਰਤਾਜ ਦਾ ਨਾਂਅ ਮੁੜ੍ਹ ਮੁੜ੍ਹ ਮੇਰੇ ਕੰਨੀਂ ਪੈ ਰਿਹਾ ਸੀ, ਸੱਚਮੁਚ ਹਰ ਇੱਕ ਦੇ ਬੁੱਲ੍ਹਾਂ ਉੱਤੇ ਸਤਿੰਦਰ ਸਰਤਾਜ ਬੈਠਾ ਹੋਇਆ ਸੀ।

ਮੈਂ ਪੰਜਾਬੀ ਸੰਗੀਤ ਪ੍ਰੇਮੀ ਹਾਂ, ਮੈਂ ਜਿਸ ਕੋਲ ਜਾਵਾਂ ਇੱਕ ਗੱਲ ਸੁਣਾਂ ਬਈ ਸਰਤਾਜ ਨੂੰ ਸੁਣਿਆ, ਮੇਰਾ ਜੁਆਬ ਨਾ ਵਿੱਚ ਹੁੰਦਾ। ਕਿਸੇ ਨੇ ਕਿਹਾ ਕਿ ਉਹ ਬਈ ਦੇਬੀ ਨੂੰ ਵੀ ਪਿੱਛੇ ਛੱਡ ਗਿਆ। ਐਨੀ ਗੱਲ ਸੁਣਦਿਆਂ ਮੇਰੇ ਮੂੰਹੋਂ ਨਿਕਲ ਗਿਆ ਕਿ ਦੇਬੀ ਮਖਸੂਸਪੁਰੀ ਨੇ ਪੰਜਾਬੀ ਸੰਗੀਤ ਨੂੰ ਬਹੁਤ ਕੁੱਝ ਦਿੱਤਾ ਹੈ, ਬਈ ਸਤਿੰਦਰ ਦੀ ਤਾਂ ਪਹਿਲੀ ਕੈਸਿਟ ਹੈ, ਦੇਬੀ ਨੇ ਤਾਂ ਦਰਜਨਾਂ ਕੈਸਿਟਾਂ ਬਾਜਾਰ 'ਚ ਉਤਾਰ ਦਿੱਤੀਆਂ, ਕਿਸੇ ਵਿੱਚ ਵੀ ਰਿਪੀਟਿਸ਼ਨ ਨਹੀਂ, ਅਜਿਹੇ ਵਿੱਚ ਸਤਿੰਦਰ ਨੂੰ ਦੇਬੀ ਮਖਸੂਸਪੁਰੀ ਤੋਂ ਅੱਗੇ ਖੜ੍ਹਾ ਕਰਨਾ ਬਹੁਤ ਵੱਡੀ ਭੁੱਲ ਹੈ। ਗੱਲ ਨੂੰ ਖ਼ਤਮ ਕਰਨ ਦੇ ਲਈ ਮੈਂ ਆਖਿਆ, ਆਪਾਂ ਫੇਰ ਗੱਲ ਕਰਾਂਗੇ, ਜਦੋਂ ਸਤਿੰਦਰ ਕੁੱਝ ਸਾਲ ਪੁਰਾਣਾ ਹੋ ਗਿਆ, ਹਾਲੇ ਇਸ ਬਾਰੇ ਕੋਈ ਗੱਲ ਕਹਿਣਾ ਸ਼ਾਇਦ ਜਲਦਬਾਜੀ ਹੋਵੇਗੀ। ਦੇਬੀ ਦਾ ਮੁਕਾਬਲਾ ਕਰਨ ਲਈ ਬਹੁਤ ਸਮਾਂ ਲੱਗੇਗਾ।

ਇੱਕ ਅਖ਼ਬਾਰ ਵਿੱਚ ਪ੍ਰਕਾਸ਼ਿਤ ਖ਼ਬਰ 'ਚ ਸ਼ਾਇਰ ਤਰਲੋਕ ਸਿੰਘ ਜੱਜ ਨੇ ਗਾਇਕ ਸਰਤਾਜ ਨੂੰ ਮੁਆਫ਼ੀ ਮੰਗਣ ਦੇ ਲਈ 15 ਦਿਨ ਦਾ ਸਮਾਂ ਦਿੱਤਾ ਹੈ। ਇਹ ਮੁਆਫ਼ੀ ਇਸ ਗੱਲ ਵਾਸਤੇ ਨਹੀਂ ਕਿ ਸਤਿੰਦਰ ਨੇ ਤਰਲੋਕ ਸਿੰਘ ਨਾਲ ਬੁਰਾ ਵਰਤਾਓ ਕੀਤਾ, ਬਲਕਿ ਇਹ ਮੁਆਫ਼ੀ ਉਹਨਾਂ ਚੋਰੀ ਦੇ ਸ਼ੇਅਰਾਂ ਵਾਸਤੇ ਹੈ, ਜਿਨ੍ਹਾਂ ਦੇ ਦਮ ਉੱਤੇ ਸਰਤਾਜ ਪੰਜਾਬੀ ਸੰਗੀਤ ਦਾ ਸਰਤਾਜ ਬਣਨ ਨੂੰ ਉਤਾਵਲਾ ਹੋਇਆ ਜਾ ਰਿਹਾ ਹੈ। ਤਰਲੋਕ ਸਿੰਘ ਨੇ ਦਾਅਵਾ ਕੀਤਾ ਹੈ ਕਿ ਜੋ ਚਾਰ ਸ਼ੇਅਰ ਸਰਤਾਜ ਲਾਈਵ ਦੇ ਵਿੱਚ ਸਰਤਾਜ ਨੇ ਗਾਏ ਹਨ, ਉਹ ਅੱਜ ਤੋਂ 32 ਸਾਲ ਪਹਿਲਾਂ ਇੱਕ ਪੰਜਾਬੀ ਮਾਸਿਕ ਪੱਤ੍ਰਿਕਾ ਵਿੱਚ ਤਰਲੋਕ ਸਿੰਘ ਦੇ ਨਾਂਅ ਹੇਠ ਦਰਜ ਹਨ।

ਉਧਰ, ਸੂਤਰਾਂ ਦਾ ਕਹਿਣਾ ਹੈ ਕਿ ਬਹੁਤ ਜਲਦ ਸਰਤਾਜ ਮੁਆਫ਼ੀ ਮੰਗ ਲਵੇਗਾ, ਜਦਕਿ ਕੁੱਝ ਲੋਕ ਦੱਸ ਰਹੇ ਹਨ ਕਿ ਸਰਤਾਜ ਦੇ ਕਰੀਬੀ ਮੁਆਫ਼ੀ ਮੰਗਵਾਉਣ ਵਾਲੇ ਸ਼ਾਇਰ ਨੂੰ ਕਥਿਰ ਤੌਰ 'ਤੇ ਧਮਕੀਆਂ ਦੇ ਰਹੇ ਹਨ। ਹੁਣ ਇਸ ਮਾਮਲੇ ਵਿੱਚ ਕੁੱਝ ਹੋ ਜਾਵੇ, ਭਾਵੇਂ ਅੰਦਰ ਖਾਤੇ ਸਮਝੌਤਾ ਭਾਵੇਂ ਮੁਆਫ਼ੀਨਾਮਾ, ਪ੍ਰੰਤੂ ਗੱਲ ਤਾਂ ਇਹ ਹੈ ਕਿ ਚੋਰੀ ਦੇ ਗੀਤਾਂ ਉੱਤੇ ਹਿੱਕ ਠੋਕਣ ਵਾਲਾ ਸਰਤਾਜ ਪੰਜਾਬੀ ਮਾਂ ਬੋਲੀ ਦਾ ਸਰਤਾਜ ਬਣਨ ਦਾ ਹੱਕਦਾਰ ਬਣ ਜਾਵੇਗਾ।

ਸੁਰਮਾ ਤਾਂ ਹਰ ਕੋਈ ਪਾਵੇ, ਪਰ ਮਟਕਾਉਣ ਜਾਣਦਾ ਕੋਈ ਕੋਈ..ਗੁਰਦਾਸ ਮਾਨ ਨੇ ਇਸ ਗੀਤ ਵਿੱਚ ਬਹੁਤ ਵੱਡੀ ਗੱਲ ਕਹਿ ਛੱਡੀ ਹੈ। ਗੁਰਦਾਸ ਨੂੰ ਪੂਰੇ ਪੰਜਾਬ ਦੇ ਕਲਾਕਾਰ ਆਪਣਾ ਆਦਰਸ਼ ਮੰਨਦੇ ਹਨ, ਪ੍ਰੰਤੂ ਕਿੰਨੇ ਗਾਇਕ ਹਨ ਜੋ ਗੁਰਦਾਸ ਮਾਨ ਦੇ ਬਣਾਏ ਹੋਏ ਰਾਹ ਉੱਤੇ ਚੱਲੇ ਹਨ। ਗੁਰਦਾਸ ਨੇ ਇੱਕ ਗੀਤ ਵਿੱਚ ਲਿਖਿਆ ਹੈ ਕਿ ਇਸ਼ਕ ਨਾ ਰਹਿਮਤ ਕਰਦਾ ਕਿਹਨੇ ਲਿਖਣਾ ਗਾਉਣਾ ਸੀ, ਮਾਨ ਤੇਰਾ ਮਰਜਾਣਾ ਕਿਧਰੇ ਮੁਨਸ਼ੀ ਹੋਣਾ ਸੀ, ਦੁੱਧ ਵਰਗਾ ਚਿੱਟਾ ਸੱਚ ਹੈ ਜਿੰਨਾ ਚਿਰ ਇਸ਼ਕ ਰਹਿਮਤ ਨਹੀਂ ਕਰਦਾ, ਉਹਨਾਂ ਚਿਰ ਤੁਸੀਂ ਆਸ਼ਿਕ ਹੋ ਜਾਵੋ, ਮੁਸ਼ਕਲ ਹੀ ਨਹੀਂ ਅਸੰਭਵ ਹੈ।

ਗੁਰਦਾਸ ਮਾਨ ਦਾ ਇੱਕ ਹੋਰ ਗੀਤ "ਫੇਲ੍ਹ ਕਹਾਂ ਜਾਂ ਪਾਸ ਹੁਣ ਤੈਨੂੰ ਕੀ ਆਖਾਂ" ਸ਼ਾਇਦ ਅੱਜਕੱਲ੍ਹ ਸੂਫ਼ੀ ਗਾਇਕ ਦਾ ਰੁਤਬਾ ਹਾਸਿਲ ਕਰਨ ਦੀ ਝਾਕ 'ਚ ਬੈਠੇ ਸਰਤਾਜ ਉੱਤੇ ਬੇਹੱਦ ਵਧੀਆ ਤਰੀਕੇ ਨਾਲ ਢੁੱਕਦਾ ਹੈ। ਗੁਰਦਾਸ ਮਾਨ ਸੂਫ਼ੀ ਗਾਇਕ ਨਹੀਂ ਅਤੇ ਨਾਹੀਂ ਹੋਣ ਦਾ ਦਾਅਵਾ ਕਰਦਾ ਹੈ, ਪ੍ਰੰਤੂ ਉਸਦੇ ਗੀਤਾਂ ਦੇ ਅਲਫ਼ਾਜ ਅਤੇ ਵਿਸ਼ੇ ਹਮੇਸ਼ਾ ਹੀ ਸੂਫ਼ੀਅਤ ਦੇ ਰੰਗ ਵਿੱਚ ਰੰਗੇ ਹੋਏ ਮਿਲੇ ਹਨ।
 
baki eh news paper ch v lage c

u can see here

BAKI RAHE GURDASS MAAN JI DI IK BAJURG NE KIHA C MENU KE GURDASS MAAN JI DE OLD SONG NE JO OH ONA DE USTAAD HAKAM SUFI JI DE LIKHE HOYE NE

 

Attachments

  • chor.jpg
    chor.jpg
    202.3 KB · Views: 595
Top