ਸਤਿੰਦਰ ਸਰਤਾਜ ਅਤੇ ਤਰਲੋਕ ਸਿੰਘ ਜੱਜ

'MANISH'

yaara naal bahara
‘ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ’ ਗੀਤ ਨਾਲ ਦੇਸ਼ ਵਿਦੇਸ਼ ਵਿਚ ਨਾਮਣਾ ਖੱਟ ਰਹੇ ਗਾਇਕ ਸਤਿੰਦਰ ਸਰਤਾਜ ਵੱਲੋਂ ਸ਼ਾਇਰ ਤਰਲੋਕ ਸਿੰਘ ਜੱਜ ਦੀ ਇਕ ਗਜ਼ਲ ਅਤੇ ਕੁਝ ਸ਼ੇਅਰਾਂ ਨਾਲ ਭੰਨ ਤੋੜ ਕਰਕੇ ਉਸਨੂੰ ਆਪਣੀ ਇਕ ਸੀ.ਡੀ. ‘ਮਹਿਫ਼ਿਲ-ਏ-ਸਰਤਾਜ’ ਵਿਚ ਆਪਣਾ ਦੱਸ ਕੇ ਗਾਉਣ ਦਾ ਮਾਮਲਾ ਇਕ ਵਾਰ ਫ਼ਿਰ ਭਖ਼ ਉਠਿਆ ਹੈ। ਸ਼ਾਇਰ ਤਰਲੋਕ ਸਿੰਘ ਜੱਜ ਨੇ ਇਹ ਮਾਮਲਾ ਹੁਣ ਅਦਾਲਤ ਵਿਚ ਲਿਜਾ ਕੇ ਇਸ ਮਾਮਲੇ ਵਿਚ ਹੋਈ ਮਾਨਸਿਕ ਪ੍ਰੇਸ਼ਾਨੀ ਲਈ ਹਰਜਾਨਾ ਵਸੂਲਣ ਵਾਸਤੇ ਕਾਰਵਾਈ ਸ਼ੁਰੂ ਕਰਨ ਦੇ ਫ਼ੈਸਲੇ ਦੀ ਪੁਸ਼ਟੀ ਕੀਤੀ ਹੈ। ਵਰਨਣਯੋਗ ਹੈ ਕਿ ਅਪ੍ਰੈਲ, 2010 ਵਿਚ ਇਹ ਮਾਮਲਾ ਉਭਾਰੇ ਜਾਣ ਮਗਰੋਂ ਕੁਝ ਚਿਰ ਲਈ ਭਖਿਆ ਸੀ ਪਰ ਅੰਤ 18 ਅਪ੍ਰੈਲ ਨੂੰ ਉਸ ਵੇਲੇ ਆਪਣੇ ਸ਼ੋਅਜ਼ ਲਈ ਵਿਦੇਸ਼ ਗਏ ਸਤਿੰਦਰ ਸਰਤਾਜ ਅਤੇ ਤਰਲੋਕ ਸਿੰਘ ਜੱਜ ਹੁਰਾਂ ਦੇ ਹਿਤੈਸ਼ੀਆਂ ਵੱਲੋਂ ਇਕ ਸਮਝੌਤਾ ਕਰਵਾ ਦਿੱਤਾ ਗਿਆ ਸੀ। ਖੰਨਾ ਵਿਖੇ ਪੱਤਰਕਾਰ ਡਾ: ਹਰਜਿੰਦਰ ਸਿੰਘ ਲਾਲ ਦੇ ਦਫ਼ਤਰ ਵਿਚ ਹੋਏ ਇਸ ਫ਼ੈਸਲੇ ਤਹਿਤ ਸਤਿੰਦਰ ਸਰਤਾਜ ਵੱਲੋਂ ਆਪਣੀ ਗਲਤੀ ਮੰਨ ਲੈਣ ਅਤੇ ਜੂਨ ਅੰਤ ਤੱਕ ਭਾਰਤ ਵਾਪਸ ਮੁੜ ਕੇ ਇਹ ਮਾਮਲਾ ਸੁਲਝਾ ਲੈਣ ਦੀ ਗੱਲ ਕਰਨ ਦੇ ਨਾਲ-ਨਾਲ ਇਹ ਵੀ ਕਿਹਾ ਗਿਆ ਸੀ ਕਿ ਸਰਤਾਜ ਇਸ ਮਾਮਲੇ ਬਾਰੇ ਇਕ ਪੱਤਰਕਾਰ ਸੰਮੇਲਨ ਵਿਚ ਵੀ ਇਹ ਸਭ ਮੰਨਣਗੇ।
ਮੀਟਿੰਗ ਦੌਰਾਨ ਡਾ: ਸਰਤਾਜ ਵੱਲੋਂ ਸ੍ਰੀ ਮਨਦੀਪ ਗਰਗ ਅਤੇ ਸ: ਮਨਜੀਤ ਸਿੰਘ ਮਾਂਗਟ ਅਤੇ ਸ: ਜੱਜ ਵੱਲੋਂ ਸ੍ਰੀ ਰੈਕਟਰ ਕਥੂਰੀਆ ਸ਼ਾਮਿਲ ਹੋਏ ਸਨ। ਸ: ਜੱਜ ਨਾ ਕੇਵਲ ਇਸ ਗੱਲੋਂ ਪਰੇਸ਼ਾਨ ਹਨ ਕਿ ਜੂਨ ਹੀ ਨਹੀਂ ਸਗੋਂ ਅੱਧ ਜੁਲਾਈ ¦ਘ ਜਾਣ ’ਤੇ ਵੀ ਸਰਤਾਜ ਵੱਲੋਂ ਆਪਣੇ ਕਰਾਰ ਮੁਤਾਬਿਕ ਉਨ੍ਹਾਂ ਨੂ ਕੋਈ ਖ਼ਬਰ ਨਹੀਂ ਹੈ ਸਗੋਂ ਉਨ੍ਹਾਂ ਨੂੰ ਇਸ ਗੱਲ ਦਾ ਵੀ ਅਫ਼ਸੋਸ ਹੈ ਕਿ ਉਕਤ ਸਮਝੌਤੇ ਤੋਂ ਬਾਅਦ ਉਨ੍ਹਾਂ ਨੇ ਚੁੱਪ ਰੱਖੀ ਅਤੇ ਕਾਨੂਨੀ ਕਾਰਵਾਈ ਨਹੀਂ ਕੀਤੀ ਜਦਕਿ ਸਰਤਾਜ ਦੇ ਕੈਂਪ ਵੱਲੋਂ ਉਨ੍ਹਾਂ ਦੇ ਵਿਰੁੱਧ ਦੇਸ਼ ਵਿਦੇਸ਼ ਵਿਚ ਭੰਡੀ ਪ੍ਰਚਾਰ ਕੀਤਾ ਗਿਆ, ਜਿਸ ਨਾਲ ਨਾ ਕੇਵਲ ਉਨ੍ਹਾਂ ਦੇ ਅਕਸ ਨੂ ਧੱਕਾ ਲੱਗਾ ਸਗੋਂ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀ ਵੀ ਝੱਲਣੀ ਪਈ ਹੈ।
ਸ: ਜੱਜ ਨੇ ਕਿਹਾ ਕਿ ‘ਇਕ ਪਾਸੇ ਤਾਂ ਮੇਰਾ ਗੀਤ ਭੰਨ ਤੋੜ ਕੇ ਗਾਇਆ ਗਿਆ ਤੇ ਦੂਜੇ ਪਾਸੇ ਸਰਤਾਜ ਦੇ ਹਮਾਇਤੀਆਂ ਵੱਲੋਂ ਮੇਰੇ ’ਤੇ ਚਿੱਕੜ ਉਛਾਲਿਆ ਜਾ ਰਿਹਾ ਹੈ।’ ਆਪਣੀ ਗਜ਼ਲ ਲਈ ਹਰਜਾਨੇ ਦੀ ਜਗ੍ਹਾ ਹੁਣ ਆਪਣੀ ਮਾਨਸਿਕ ਪ੍ਰੇਸ਼ਾਨੀ ਲਈ ਹਰਜਾਨਾ ਮੰਗਣ ਨੂੰ ਆਪਣਾ ਹੱਕ ਦੱਸਦਿਆਂ ਸ: ਜੱਜ ਨੇ ਕਿਹਾ ਕਿ ਉਹ ਇਕ ਦੋ ਦਿਨਾਂ ਵਿਚ ਹੀ ਸਰਤਾਜ ਖਿਲਾਫ਼ ਅਦਾਲਤ ਵਿਚ ਜਾਣਗੇ। ਉਨ੍ਹਾਂ ਨੇ ਹੋਰ ਲੇਖਕਾਂ ਅਤੇ ਸ਼ਾਇਰਾਂ ਨੂੰ ਵੀ ਇਸ ਮੁਹਿੰਮ ਵਿਚ ਉਨ੍ਹਾਂ ਦੇ ਨਾਲ ਖੜ੍ਹਣ ਦੀ ਅਪੀਲ ਕੀਤੀ ਹੈ।
 

no man

Member
judge saab te sartaj dove manne parmanni sakh shiyat hann iss bare asi aje kujj ni keh sakde kyu k judge sab diya rachnava padhan wala ohna di rachna ch nd sartaz nu sunen wala ohde geetan ch kho janda ... sach ki hai eh rab jaan da jaa eh dove...
 
just 2-3 lines in Man Kun To Maula even sartaj did not ask this song is written by him
also note this song is not a song just a group of many shayers Like bolliyan
i think Mr. jujj is not a fair person
 
22 g chori da iljaam taan gurdass mann te v laga c
par mitro chori da maal jyada din ni chalda
nale nava subject labhan nalo kise gane di bhan torr karni badi sokhi aa
satinder ne o v bahut lok geet sufi songs nu bhaniya aa
bas ik khoobi aa us di presentation lajwab aa
 
I personally know Sartaj bhaaji very well. There is no such a down to earth person of his stature. He used to sing the kalaams of various poets and had been doing that for years. He started writing a few years back and slowly left singing the works of other writers. He might have sung his old compositions in various shows and Mann Kunto Maula was one of the kind. 'Mann Kunto Maula' is actually a persian work by Amir Khusrau and Sartaj has added verses from various poems in his performances. He has never claimed that the lyrics of the song are his own. He has apologized for the problem caused to original writers. He has also said he is ready to apologize again if these writers want when he is back in India.

I think that is fair enough. Tarlok ji is a good poet. I have been reading him on facebook. I think they should both forget this for good of Punjabi maa boli. Sartaj is a nice man and he won't hurt anyone deliberately, I know this.

Regards
Parminder Singh
 
Top