ਮੈਨੂੰ ਦਿਲੋਂ ਅਫਸੋਸ ਹੈ .. ਹਰਜਿੰਦਰ ਸਿੰਘ ਲਾਲ

ਮਾਮਲਾ ਜਨਾਬ ਸਤਿੰਦਰ ਸਰਤਾਜ ਤੇ ਜਨਾਬ ਤਰਲੋਕ ਜੱਜ : ਮੈਨੂੰ ਦਿਲੋਂ ਅਫਸੋਸ ਹੈ .. ਹਰਜਿੰਦਰ ਸਿੰਘ ਲਾਲ
ਮਿਤੀ ੧੩-੧੪ ਜੁਲਾਈ ਨੂੰ ਜਨਾਬ ਤਰਲੋਕ ਜੱਜ ਹੁਰੀ ਜਦੋਂ ਸਤਿੰਦਰ ਸਰਤਾਜ ਵਿਰੁਧ ਐਕਸ਼ਨ ਲੈਣ ਲਈ ਆਪਣੇਂ ਵਕੀਲਾਂ ਨੂੰ ਅਧਿਕਰਿਤ ਕਰਨ ਦੀ ਗੱਲ ਕਹਿ ਰਹੇ ਸੀ ਤਾਂ ਮੈਨੂੰ ਚਿੰਤਾ ਹੋਈ , ਫੋਨ ਤੇ ਗੱਲ ਠੀਕ ਨਾ ਹੁੰਦੀ ਵੇਖ ਕੇ , ਮੈਂ ਆਪ ੧੫ ਜੁਲਾਈ ਨੂੰ ਫਿਰੋਜਪੁਰ ਜਾ ਕੇ ਉਹਨਾਂ ਨੂੰ ਜਨਾਬ ਸਤਿੰਦਰ ਸਰਤਾਜ ਦੇ ਦੇਸ਼ ਵਾਪਿਸ ਆਓਣ ਤਕ ਕੋਈ ਕਰਵਾਈ ਨਾਂ ਕਰਨ ਲਈ ਨਿੱਜੀ ਤੌਰ ਤੇ ਕਿਹਾ| ਕਿਓੰਕੇ ਮੇਰਾ ਦੋਵਾਂ ਧਿਰਾਂ ਵਿਚ ਸਹਿਮਤੀ ਬਣਾਉਣ ਵਿਚ ਮੁਖ ਰੋਲ ਅਦਾ ਕੀਤਾ ਸੀ . ਸਹਿਮਤੀ ਵੀ ਮੇਰੇ ਦਫਤਰ ਵਿਚ ਹੀ ਬਣੀ ਸੀ ਅਤੇ ਮੈਂ ਇਕ ਸਾਂਝੇ ਬੰਦੇ ਵਜੋਂ ਦੋਵਾਂ ਧਿਰਾਂ ਵੱਲੋਂ ਇਸ ਸਹਿਮਤੀ ਪੱਤਰ ਤੇ ਦਸਤਖਤ ਵੀ ਕੀਤੇ ਸਨ | ਇਸ ਲਈ ਗੱਲ ਵਿਗੜਨੋ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਾ ਮੇਰਾ ਫਰਜ਼ ਸੀ | ਮੇਰੀ ਬੇਨਤੀ ਤੇ ਗੌਰ ਕਰਦੇ ਹੋਏ ਜਨਾਬ ਤਰਲੋਕ ਜੱਜ ਜੀ ਸਹਿਮਤ ਹੋ ਗਏ ਕਿ ਜਨਾਬ ਸਤਿੰਦਰ ਸਰਤਾਜ ਦੀ ਉਡੀਕ ਕਰਨੀ ਚਾਹੀਦੀ ਹੈ | ਉੰਨੀ ਜੁਲਾਈ ਨੂੰ ਰਾਤ ਨੂੰ ਤਰਲੋਕ ਹੁਰਾਂ ਨੂੰ ਸਰਤਾਜ ਜੀ ਦੇ ਪ੍ਰਤਿਨਿਧ ਸ੍ਰੀ ਮਨਦੀਪ ਗਰਗ ਜੀ ਦਾ ਫੋਨੇ ਆਇਆ ਤੇ ਓਹਨਾ ਪੁਛਿਆ ਕਿ ਤੁਹਾਡੀ ਤੱਸਲੀ ਕਿਸ ਤਰਾਂ ਹੋ ਸਕਦੀ ਹੈ | ਜਨਾਬ ਤਰਲੋਕ ਜੱਜ ਨੇ ਮੈਨੂ ਇਸ ਬਾਰੇ ਦੱਸਿਆ | ਬਾਅਦ ਵਿਚ ਸ੍ਰੀ ਗਰਗ ਜੀ ਦਾ ਫੋਨ ਮੈਨੂੰ ਵੀ ਆਇਆ |
ਜਨਾਬ ਤਰਲੋਕ ਜੱਜ ਨੇ ਆਪਣੇ ਸਥਾਨਕ ਸਾਹਿਤਿਕ ਮਿੱਤਰਾਂ ਸਰਵ ਸ੍ਰੀ ਹਰਮੀਤ ਵਿਦਿਆਰਥੀ , ਡਾ : ਸੁਸ਼ੀਲ ਰਹੇਜਾ , ਅਨਿਲ ਆਦਮ, ਪ੍ਰੋ : ਜਸਪਾਲ ਘਈ, ਬਲਵਿੰਦਰ ਪਨੇਸਰ ਅਤੇ ਰੈਕਟਹ ਕਥੂਹੀਆ ਜਿੰਨਾ ਨੇ ਓਹਨਾ ਵੱਲੋਂ ਸਹਿਮਤੀ ਪੱਤਰ ਤੇ ਦਸਤਖਤ ਕੀਤੇ ਸਨ ਆਦਿ ਨਾਲ ਵਿਚਾਰ ਵਟਾਂਦਰਾ ਕਰਕੇ ਇਹ ਮੰਗ ਰਖੀ ਸੀ :-

"ਵਿਵਾਦਿਤ ਰਚਨਾਂ ਨੂੰ ਸਾਰੇ ਸ਼ਾਇਰਾਂ ਦੇ ਨਾਮ ਲੈ ਕੇ ਦੁਬਾਰਾ ਗਾਇਆ ਜਾਵੇ, ਵਿਗੜ ਕੇ ਗਏ ਸ਼ੇਅਰ ਦਰੁਸਤ ਕਰਕੇ ਗਏ ਜਾਣ , ਪਹਿਲਾਂ ਹੋਈ ਗਲਤੀ ਦੀ ਮੁਆਫੀ ਮੰਗ ਲਈ ਜਾਵੇ ਤੇ ਯਕੀਨ ਦਿਵਾਇਆ ਜਾਵੇ ਕਿ ਅੱਗੇ ਤੋਂ ਅਜਿਹੀ ਕੋਤਾਹੀ ਨਹੀ ਹੋਵੇਗੀ |"

ਮੈਂ ਜਨਾਬ ਤਰਲੋਕ ਜੱਜ ਤੇ ਉਹਨਾਂ ਦੇ ਮਿੱਤਰਾਂ ਦੀ ਇਹ ਮੰਗ ਜਨਾਬ ਸਤਿੰਦਰ ਸਰਤਾਜ ਦੇ ਪ੍ਰਤੀਨਿਧ ਸ੍ਰੀ ਗਰਗ ਸਾਹਿਬ ਤੱਕ ਪਹੁੰਚਦੀ ਕਰ ਦਿੱਤੀ ਸੀ ਪਰ ਅੱਜ ਦੋ ਹਫਤੇ ਤੂੰ ਵਧੇਰੇ ਬੀਤ ਜਾਣ ਤੇ ਵੀ ਜਨਾਬ ਸਤਿੰਦਰ ਸਰਤਾਜ ਵੱਲੋਂ ਕੋਈ ਉੱਤਰ ਨਹੀਂ ਆਇਆ ਤਾਂ ਅੱਜ ਮੈਂ ਖੁਦ ਫੋਨ ਕਰਕੇ ਸ੍ਰੀ ਗਰਗ ਨੂੰ ਪੁਛਿਆ ਤਾਂ ਓਹਨਾ ਦਾ ਦੋ ਟੁੱਕ ਜਵਾਬ ਸੀ ਕਿ ਜਨਾਬ ਸਤਿੰਦਰ ਸਰਤਾਜ ਪ੍ਰੇਸ ਕਾਨਫਰੰਸ ਕਰਨ ਲਈ ਤਾਂ ਤਿਆਰ ਹਨ ਪਰ ਦੋਬਾਰਾ ਸ਼ੇਅਰ ਦਰੁਸਤ ਕਰ ਕੇ ਗਾਉਣਾ ਓਹਨਾ ਲਈ ਸੰਭਵ ਨਹੀ .

ਇਥੇ ਇਹ ਗੌਰਤਲਬ ਹੈ ਮੇਰੇ ਤੱਕ ਜਨਾਬ ਤਰਲੋਕ ਜੱਜ ਨਾਲ ਸਹਿਮਤੀ ਕਰਵਾਉਣ ਲਈ ਜਨਾਬ ਸਤਿੰਦਰ ਸਰਤਾਜ ਦੇ ਸਮਰਥਕਾਂ ਮਨਦੀਪ ਗਰਗ ਅਤੇ ਮਨਜੀਤ ਮਾਂਗਟ ਨੇ ਖੁਦ ਪਹੁੰਚ ਕੀਤੀ ਸੀ . ਸੋ ਮਿਤੀ ਅਠਾਰਾਂ ਅਪ੍ਰੈਲ ਨੂੰ ਮੈਂ ਇੱਕ ਸਾਂਝੇ ਪ੍ਰਤਿਨਿਧ ਦੇ ਤੌਰ ਤੇ ਇਹ ਸਹਿਮਤੀ ਕਰਵਾਈ ਸੀ . ਪਰ ਜਨਾਬ ਸਰਤਾਜ ਪਖ ਜੋ ਉਸ ਵੇਲੇ ਕਿਸੇ ਵੀ ਸ਼ਰਤ ਤੇ ਸਹਿਮਤੀ ਚਾਹੁੰਦਾ ਸੀ ਤਾਂ ਕਿ ਜਨਾਬ ਸਰਤਾਜ ਦੇ ਵਿਦੇਸ਼ ਦੌਰੇ ਤੇ ਇਸ ਝਗੜੇ ਦਾ ਕੋਈ ਅਸਰ ਨਾ ਪਵੇ ਹੁਣ ਜਨਾਬ ਤਰਲੋਕ ਜੱਜ ਦੀ ਮੰਗ ਮੰਨਣ ਲਈ ਤਿਆਰ ਨਹੀ ਹਨ . ਇਸ ਲਈ ਮੈਂ ਅਪਣੇ ਆਪ ਨੂੰ ਇਸ ਸਮਝੌਤੇ ਤੋਂ ਬਾਹਰ ਕਰਦਾ ਹਾਂ ਤੇ ਦੁਖ ਨਾਲ ਇਹ ਬਿਆਨ ਲਿਖ ਰਿਹਾਂ ਹਾਂ ਕਿ ਦੋਵੇਂ ਧਿਰਾਂ ਆਪਣਾ ਅਗਲਾ ਕਦਮ ਉਠਾਉਣ ਲਈ ਆਜ਼ਾਦ ਹਨ ਹਾਲਾਂ ਕਿ ਪੰਜਾਬੀ ਸਾਹਿਤ ਤੇ ਸਭਿਆਚਾਰ ਦੇ ਹਿੱਤ ਵਿਚ ਮੇਰੀ ਦਿਲੀ ਕੋਸ਼ਿਸ਼ ਸੀ ਕਿ ਮਾਮਲਾ ਅਦਾਲਤ ਵਿਚ ਨਾ ਜਾਵੇ ਪਰ ....................... ਮੈਨੂੰ ਦਿਲੋਂ ਅਫਸੋਸ ਹੈ ................ ਕਿ ਮੇਰੀ ਦਿਲੀ ਕੋਸ਼ਿਸ਼ ਦੇ ਬਾਵਜੂਦ ਸਹਿਮਤੀ ਸਮਝੋਤੇ ਵਿਚ ਨਹੀ ਬਦਲ ਸਕੀ |
 
Top