ਸਾਨੀਆ ਫੈਮਿਲੀ ਸਰਕਲ ਕੱਪ ਦੇ ਦੂਜੇ ਗੇੜ ‘ਚ

ਚਾਰਲਸਟਨ, 5 ਅਪ੍ਰੈਲ (ਯੂ. ਐੱਨ. ਆਈ.)-ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਅਮਰੀਕਾ ਦੀ ਐਲੀਸਨ ਰਿਸਕੇ ਨੂੰ 2-6, 6-3, 6-3 ਨਾਲ ਹਰਾ ਕੇ ਫੈਮਿਲੀ ਸਰਕਲ ਕੱਪ ਦੇ ਦੂਜੇ ਗੇੜ ‘ਚ ਜਗ੍ਹਾ ਬਣਾ ਲਈ। ਸਾਨੀਆ ਨੇ ਇਥੇ ਖੇਡੇ ਗਏ ਪਹਿਲੇ ਗੇੜ ਦੇ ਮੁਕਾਬਲੇ ‘ਚ ਪਹਿਲਾ ਸੈੱਟ ਗਵਾਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਤੇ ਅਗਲੇ ਦੋਵੇਂ ਸੈੱਟ ਜਿੱਤ ਕੇ ਦੂਜੇ ਗੇੜ ‘ਚ ਜਗ੍ਹਾ ਬਣਾਈ। ਦੂਜੇ ਗੇੜ ‘ਚ ਉਸ ਦਾ ਮੁਕਾਬਲਾ ਅਮਰੀਕਾ ਦੀ ਵਾਨੀਆ ਕਿੰਗ ਨਾਲ ਹੋਵੇਗਾ, ਜਿਸ ਨੇ 16ਵਾਂ ਦਰਜਾ ਹਾਸਲ ਰੂਸ ਦੀ ਵੇਰਾ ਦੁਸ਼ੇਵਿਨਾ ਨੂੰ 6-4, 7-6 ਨਾਲ ਹਰਾ ਕੇ ਉਲਟ ਫੇਰ ਕੀਤਾ। ਵਿਸ਼ਵ ਰੈਂਕਿੰਗ ‘ਚ 90ਵੇਂ ਸਥਾਨ ‘ਤੇ ਕਾਬਿਜ਼ ਸਾਨੀਆ ਨੇ ਕੁਆਲੀਫਾਈਂਗ ਰਾਹੀਂ ਟੂਰਨਾਮੈਂਟ ਦੇ ਮੁੱਖ ਡਰਾਅ ‘ਚ ਜਗ੍ਹਾ ਬਣਾਈ ਸੀ।
 
Top