ਮੈਲਬੌਰਨ, 14 ਜਨਵਰੀ (ਏਜੰਸੀ)-ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਦੇ ਸਿੰਗਲਜ਼ ਵਰਗ 'ਚ ਭਾਰਤ ਦੀ ਇਕੋ-ਇਕ ਉਮੀਦ ਸੋਮਦੇਵ ਦੇਵਵਰਮਨ ਦੇ ਮੰਗਲਵਾਰ ਨੂੰ ਪੁਰਸ਼ ਸਿੰਗਲਜ਼ ਦੇ ਪਹਿਲੇ ਹੀ ਰਾਊਾਡ 'ਚ ਹਾਰ ਜਾਣ ਨਾਲ ਸਮਾਪਤ ਹੋ ਗਈ | ਭਾਰਤ ਦੇ ਚੋਟੀ ਦੇ ਖਿਡਾਰੀ ਤੇ ਵਿਸ਼ਵ ਦੇ 97ਵੇਂ ਰੈਂਕ ਵਾਲੇ ਸੋਮਦੇਵ ਨੂੰ ਪੁਰਸ਼ ਸਿੰਗਲਜ਼ ਦੇ ਪਹਿਲੇ ਰਾਊਾਡ 'ਚ 26ਵੇਂ ਨੰਬਰ ਦੇ ਸਪੇਨ ਦੇ ਫੇਲਿਸੀਆਨੋ ਲੋਪੇਜ਼ ਨੇ 6-4, 6-4 ਤੇ 7-6 ਨਾਲ ਹਰਾ ਕੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ | 12ਵੀਂ ਵਾਰ ਆਸਟ੍ਰੇਲੀਅਨ ਓਪਨ 'ਚ ਖੇਡ ਰਹੇ ਲੋਪੇਜ ਵਲੋਂ ਸ਼ੁਰੂਆਤੀ ਦੋਹਾਂ ਸੈੱਟ ਆਸਾਨੀ ਨਾਲ ਜਿੱਤਣ ਤੋਂ ਬਾਅਦ ਸੋਮਦੇਵ ਨੇ ਤੀਜੇ ਸੈੱਟ 'ਚ ਕੁਝ ਚੁਣੌਤੀ ਦਿੱਤੀ, ਜਿਸ ਕਾਰਨ ਇਹ ਟਾਈਬ੍ਰੇਕ 'ਚ ਚਲਾ ਗਿਆ, ਜਿਸ ਨੂੰ ਸਪੈਨਿਸ਼ ਖਿਡਾਰੀ ਨੇ 7-2 ਨਾਲ ਆਪਣੇ ਨਾਂਅ ਕਰ ਲਿਆ | ਵਿਸ਼ਵ ਦੇ 27ਵੇਂ ਨੰਬਰ ਦੇ ਖਿਡਾਰੀ ਲੋਪੇਜ ਦਾ ਦੂਜੇ ਗੇੜ 'ਚ ਜਰਮਨੀ ਦੇ ਮਾਈਕਲ ਬੈਰੇਰ ਨਾਲ ਮੁਕਾਬਲਾ