ਆਸਟ੍ਰੇਲੀਆਈ ਓਪਨ-ਫੈਡਰਰ ਨੂੰ ਹਰਾ ਕੇ ਨਡਾਲ ਫਾਈਨ&#261

[JUGRAJ SINGH]

Prime VIP
Staff member
ਮੈਲਬੌਰਨ. ਏਜੰਸੀ
24 ਜਨਵਰੀ p ਵਿਸ਼ਵ ਦੇ ਨੰਬਰ ਇਕ ਟੈਨਿਸ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਅੱਜ ਆਸਟ੍ਰੇਲੀਆਈ ਓਪਨ ਦੇ ਪੁਰਸ਼ ਸਿੰਗਲਜ਼ ਵਰਗ 'ਚ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੂੰ ਹਰਾ ਕੇ 17ਵੀਂ ਵਾਰ ਗ੍ਰੈਂਡ ਸਲੈਮ ਦੇ ਫਾਈਨਲ 'ਚ ਜਗਾ ਬਣਾ ਲਈ, ਜਿਥੇ ਉਸ ਦਾ ਮੁਕਾਬਲਾ ਸਵਿੱਟਜ਼ਰਲੈਂਡ ਦੇ ਹੀ ਇਕ ਹੋਰ ਖਿਡਾਰੀ ਵਾਂਬਰਿੰਕਾ ਨਾਲ ਹੋਵੇਗਾ |
13 ਵਾਰ ਦੇ ਗ੍ਰੈਂਡ ਸਲੈਮ ਵਿਜੇਤਾ ਨਡਾਲ ਨੇ ਅੱਜ ਫੈਡਰਰ ਨੂੰ ਸਿੱਧੇ ਸੈੱਟਾਂ 'ਚ 7-6, 6-3, 6-3 ਨਾਲ ਮਾਤ ਦਿੱਤੀ, ਇਸ ਪੂਰੇ ਮੈਚ 'ਚ ਇਕ ਵਾਰ ਵੀ ਇੰਝ ਨਹੀਂ ਲੱਗਾ ਕਿ ਨਡਾਲ ਨੂੰ ਫੈਡਰਰ ਦੇ ਖਿਲਾਫ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਦੱਸਣਯੋਗ ਹੈ ਕਿ ਦੋਵਾਂ ਵਿਚਾਲੇ ਖੇਡੇ ਗਏ ਮੁਕਾਬਿਲਆਂ 'ਚ ਨਡਾਲ 23 ਜਦਕਿ ਫੈਡਰਰ 10 ਮੁਕਾਬਲੇ ਜਿੱਤੇ ਹਨ | ਹੁਣ ਨਡਾਲ ਐਤਵਾਰ ਨੂੰ ਵਾਂਬਰਿੰਕਾ ਖਿਲਾਫ ਆਪਣਾ 14ਵਾਂ ਗ੍ਰੈਂਡ ਸਲੈਮ ਜਿੱਤਣ ਲਈ ਕੋਰਟ 'ਤੇ ਉਤਰਨਗੇ |
ਦੂਜੇ ਪਾਸੇ ਮਿਕਸ ਡਬਲਜ਼ 'ਚ ਭਾਰਤ ਦੀ ਸਨਸਨੀ ਸਾਨੀਆ ਮਿਰਜ਼ਾ ਆਪਣੇ ਜੋੜੀਦਾਰ ਹੋਰੀਆ ਟਿਕਾਊ ਦੇ ਨਾਲ ਫਾਈਨਲ 'ਚ ਪੁੱਜ ਕੇ ਬਸ ਖਿਤਾਬ ਤੋਂ ਇਕ ਕਦਮ ਦੂਰ ਰਹਿ ਗਈ ਹੈ, ਜੇਕਰ ਉਹ ਜਿੱਤ ਜਾਂਦੀ ਹੈ ਤਾਂ ਇਹ ਉਸਦਾ ਤੀਸਰਾ ਮਿਕਸ ਡਬਲਜ਼ ਖਿਤਾਬ ਹੋਵੇਗਾ | ਅੱਜ ਖੇਡੇ ਗਏ ਸੈਮੀਫਾਈਨਲ ਮੈਚ 'ਚ ਸਾਨੀਆ-ਹੋਰੀਆ ਦੀ ਜੋੜੀ ਨੇ ਆਸਟ੍ਰੇਲੀਆ ਦੀ ਜਾਮਰਿਲਾ ਜੀ ਅਤੇ ਮੈਥਿਊ ਐਬਡਨ ਦੀ ਜੋੜੀ ਨੂੰ ਲਗਭਗ ਸਵਾ ਘੰਟੇ ਤੱਕ ਚੱਲੇ ਮੁਕਾਬਲੇ 'ਚ 2-6, 6-3, 10-2 ਨਾਲ ਹਰਾਇਆ | ਫਾਈਨਲ 'ਚ ਹੁਣ ਉਨ੍ਹਾਂ ਦਾ ਸਾਹਮਣਾ ਫਰਾਂਸ ਦੀ ਕ੍ਰਿਸਟੀਨਾ ਮਲਾਡੇਨੋਵਿਚ ਅਤੇ ਕੈਨੇਡਾ ਦੇ ਡੇਨੀਅਲ ਨੇਸਟਰ ਦੀ ਜੋੜੀ ਨਾਲ ਹੋਵੇਗਾ | ਇਸ ਤੋਂ ਪਹਿਲਾਂ ਸਾਨੀਆ 2009 ਦੇ ਵਿਚ ਮਹੇਸ਼ ਭੂਪਤੀ ਨਾਲ ਮਿਲ ਕੇ ਖੇਡਦਿਆਂ ਆਸਟ੍ਰੇਲੀਆ ਦਾ ਮਿਕਸ ਡਬਲਜ਼ ਖਿਤਾਬ ਜਿੱਤ ਚੁੱਕੇ ਹਨ | ਇਸ ਤੋਂ ਇਲਾਵਾ ਅੱਜ ਖੇਡੇ ਗਏ ਲੜਕੀਆਂ ਦੇ ਡਬਲਜ਼ ਵਰਗ 'ਚ ਇਟਲੀ ਦੀ ਸਾਰਾ ਇਰਾਨੀ ਅਤੇ ਰੋਬਰਟਾ ਵਿੰਸੀ ਦੀ ਜੋੜੀ ਨੇ ਫਾਈਨਲ ਮੁਕਾਬਲੇ 'ਚ ਰੂਸ ਦੀ ਏਕਤਰੀਨਾ ਮਕਾਰੋਵਾ ਅਤੇ ਐਲੇਨਾ ਵੈਸਨੀਨਾ ਦੀ ਜੋੜੀ ਨੂੰ ਹਰਾ ਕੇ ਮਹਿਲਾਵਾਂ ਦਾ ਡਬਲਜ਼ ਖਿਤਾਬ ਆਪਣੇ ਨਾਂਅ ਕੀਤਾ |
 
Top