ਵਾਂਬਰਿੰਕਾ ਆਸਟ੍ਰੇਲੀਆਈ ਓਪਨ ਜਿੱਤ ਕੇ ਦਰਜਾਬੰਦ

[JUGRAJ SINGH]

Prime VIP
Staff member


ਮੈਲਬੌਰਨ. ਏਜੰਸੀ
27 ਜਨਵਰੀ P ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟ੍ਰੇਲੀਆਈ ਓਪਨ ਪੁਰਸ਼ ਸਿੰਗਲਜ਼ ਦਾ ਖਿਤਾਬ ਜਿੱਤਣ ਦੇ ਨਾਲ ਹੀ ਸਵਿੱਟਜ਼ਰਲੈਂਡ ਦੇ ਸਟੇਨਿਸਲਾਸ ਵਾਂਬਰਿੰਕਾ ਸੋਮਵਾਰ ਨੂੰ ਜਾਰੀ ਵਿਸ਼ਵ ਦਰਜਾਬੰਦੀ 'ਚ 5 ਸਥਾਨਾਂ ਦੀ ਛਲਾਂਗ ਲਗਾ ਕੇ ਤੀਸਰੇ ਸਥਾਨ 'ਤੇ ਪੁੱਜ ਗਏ ਹਨ, ਜਦਕਿ ਮਹਿਲਾ ਸਿੰਗਲਜ਼ ਦੀ ਵਿਜੇਤਾ ਚੀਨ ਦੀ ਲੀ ਨਾ ਵੀ ਇਕ ਸਥਾਨ ਦੇ ਸੁਧਾਰ ਦੇ ਨਾਲ ਦਰਜਾਬੰਦੀ 'ਚ ਤੀਸਰੇ ਸਥਾਨ 'ਤੇ ਪੁੱਜ ਗਈ ਹੈ |
ਦੱਸਣਯੋਗ ਹੈ ਕਿ ਆਸਟ੍ਰੇਲੀਆਈ ਓਪਨ 'ਚ ਵਿਸ਼ਵ ਦੇ ਅੱਠਵੇਂ ਨੰਬਰ ਦੇ ਖਿਡਾਰੀ ਦੇ ਤੌਰ 'ਤੇ ਖੇਡਦਿਆਂ ਐਤਵਾਰ ਨੂੰ ਵਾਂਬਰਿੰਕਾ ਨੇ ਦੁਨੀਆ ਦੇ ਨੰਬਰ ਇਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੂੰ ਹਰਾ ਕੇ ਗ੍ਰੈਂਡ ਸਲੈਮ ਜਿੱਤਿਆ ਸੀ | ਇਸ ਹਾਰ ਦੇ ਬਾਵਜੂਦ ਵੀ ਨਡਾਲ 14330 ਅੰਕਾਂ ਦੇ ਨਾਲ ਪਹਿਲੇ 'ਤੇ ਬਣੇ ਹੋਏ ਹਨ |​
 
Top