ਸਾਨੀਆ ਮਿਕਸ ਡਬਲਜ਼ ਦੇ ਸੈਮੀਫਾਈਨਲ ਵਿਚ, ਪੇਸ ਹਾਰ&#26

[JUGRAJ SINGH]

Prime VIP
Staff member
ਸਿੰਗਲਜ਼ ਵਰਗ 'ਚ ਲੀ ਨਾ ਤੇ ਸਿਬੁਲਕੋਵਾ ਵਿਚਾਲੇ ਹੋਵੇਗੀ ਖਿਤਾਬੀ ਜੰਗ

ਮੈਲਬੌਰਨ, 23 ਜਨਵਰੀ (ਏਜੰਸੀ)-ਭਾਰਤੀ ਖਿਡਾਰੀਆਂ ਦੇ ਲਈ ਆਸਟ੍ਰੇਲੀਆਈ ਓਪਨ 'ਚ ਵੀਰਵਾਰ ਦਾ ਦਿਨ ਮਿਲਿਆ ਜੁਲਿਆ ਰਿਹਾ ਜਿਥੇ ਸਾਨੀਆ ਮਿਰਜ਼ਾ ਨੇ ਆਪਣੇ ਜੋੜੀਦਾਰ ਨਾਲ ਮਿਲਕੇ ਮਿਕਸ ਡਬਲਜ਼ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ, ਉਥੇ ਭਾਰਤੀ ਪੁਰਸ਼ ਖਿਡਾਰੀ ਲੀਏਾਡਰ ਪੇਸ ਆਪਣੀ ਜੋੜੀਦਾਰ ਨਾਲ ਮੈਚ ਹਾਰ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਏ | ਸਾਨੀਆ ਮਿਰਜ਼ਾ ਤੇ ਹੋਰੀਆ ਟਿਕਾਊ ਦੀ ਛੇਵਾਂ ਦਰਜਾ ਪ੍ਰਾਪਤ ਜੋੜੀ ਨੇ ਕੁਆਰਟਰ ਫਾਈਨਲ ਮੁਕਾਬਲੇ 'ਚ ਜਰਮਨੀ ਦੀ ਜੂਲੀਆ ਜਾਰਜਸ ਅਤੇ ਪਾਕਿਸਤਾਨ ਦੇ ਅਹਿਸਾਲ-ਉਲ ਹੱਕ ਕੁਰੈਸ਼ੀ ਦੀ ਜੋੜੀ ਨੂੰ ਸਿੱਧੇ ਸੈੱਟਾਂ 'ਚ 6-3, 6-4 ਨਾਲ ਹਰਾਇਆ | ਸੈਮੀਫਾਈਨਲ 'ਚ ਸਾਨੀਆ-ਟਿਕਾਊ ਦੀ ਜੋੜੀ ਦੀ ਟੱਕਰ ਜਰਮਿਲਾ ਗਜਦੋਸੋਵਾ ਅਤੇ ਮੈਥਿਊ ਐਬਡੇਨ ਦੀ ਆਸਟ੍ਰੇਲੀਆਈ ਜੋੜੀ ਨਾਲ ਹੋਵੇਗੀ | ਹਾਲਾਂਕਿ ਇਕ ਹੋਰ ਮਿਕਸ ਡਬਲਜ਼ ਵਰਗ ਦੇ ਮੈਚ 'ਚ ਲੀਏਾਡਰ ਪੇਸ ਆਪਣੀ ਜੋੜੀਦਾਰ ਡੇਨੀਅਲਾ ਹੰਚੂਤੋਵਾ ਨਾਲ ਖੇਡਦਿਆਂ ਫਰਾਂਸ ਦੀ ਕ੍ਰਿਸਟੀਨਾ ਮਲਾਡੇਨੋਵਿਕ ਅਤੇ ਕੈਨੇਡਾ ਦੀ ਡੇਨੀਅਲ ਨੇਸਟਰ ਦੀ ਜੋੜੀ ਤੋਂ 62 ਮਿੰਟਾਂ ਤੱਕ ਚੱਲੇ ਮੁਕਾਬਲੇ 'ਚ 3-6, 3-6 ਨਾਲ ਹਾਰ ਗਈ |
ਇਸ ਤੋਂ ਇਲਾਵਾ ਅੱਜ ਲੜਕੀਆਂ ਦੇ ਸਿੰਗਲਜ਼ ਵਰਗ 'ਚ ਖੇਡੇ ਗਏ ਸੈਮੀਫਾਈਨਲ ਮੈਚਾਂ 'ਚ ਚੀਨ ਦੀ ਲੀ ਨਾ ਅਤੇ ਸਲੋਵਾਕੀਆ ਦੀ ਡੋਮੀਨਿਕਾ ਸਿਬੁਲਕੋਵਾ ਨੇ ਆਪਣੇ-ਆਪਣੇ ਮੈਚ ਜਿੱਤ ਕੇ ਖਿਤਾਬੀ ਮੁਕਾਬਲੇ 'ਚ ਜਗਾ ਬਣਾ ਲਈ | ਚੀਨੀ ਖਿਡਾਰਨ ਲੀ ਨਾ ਨੇ ਪਹਿਲੇ ਸੈਮੀਫਾਈਨਲ ਮੈਚ 'ਚ ਕੈਨੇਡੀਆਈ ਖਿਡਾਰਨ ਈ. ਬੋਕਾਰਡ ਨੂੰ ਸਿੱਧੇ ਸੈੱਟਾਂ 'ਚ 6-2, 6-3 ਨਾਲ ਹਰਾਇਆ | ਇਸ ਤੋਂ ਇਲਾਵਾ ਦੂਸਰੇ ਸੈਮੀਫਾਈਨਲ 'ਚ ਸਲੋਵਾਕੀਆ ਦੀ ਸਿਵੁਲਕੋਵਾ ਨੇ ਇਸ ਮੈਚ 'ਚ ਉਲਟਫੇਰ ਕਰਦਿਆਂ ਪੰਜਵਾਂ ਦਰਜਾ ਪ੍ਰਾਪਤ ਖਿਡਾਰਨ ਪੋਲੈਂਡ ਦੀ ਐਗਨਿਸਜਕਾ ਰਦਵਾਂਸਕਾ ਨੂੰ ਸਿੱਧੇ ਸੈੱਟਾਂ 'ਚ 6-1, 6-2 ਨਾਲ ਹਰਾ ਦਿੱਤਾ | ਸਿਬੁਲਕੋਵਾ ਨੇ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਫਾਈਨਲ 'ਚ ਪਹਿਲੀ ਵਾਰ ਪ੍ਰਵੇਸ਼ ਕੀਤਾ ਹੈ | ਇਸ ਤੋਂ ਇਲਾਵਾ ਪੁਰਸ਼ ਵਰਗ ਦੇ ਸੈਮੀਫਾਈਨਲ ਮੈਚ 'ਚ ਸਵਿੱਟਜ਼ਰਲੈਂਡ ਦੇ ਵਾਂਬਰਿੰਕਾ ਨੇ ਚੈਕ ਗਣਰਾਜ ਦੇ ਥਾਮਸ ਬਰਡਿਕ ਨੂੰ 6-3, 6-7, 7-6, 7-6 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕਰ ਲਿਆ, ਜਿਥੇ ਉਸ ਦਾ ਮੁਕਾਬਲਾ ਨਡਾਲ ਤੇ ਫੈਡਰਰ ਵਿਚਾਲੇ ਹੋਣ ਵਾਲੇ ਦੂਸਰੇ ਸੈਮੀਫਾਈਨਲ ਦੇ ਵਿਜੇਤਾ ਨਾਲ ਹੋਵੇਗਾ |
 
Top