ਸਾਇਨਾ, ਸਿੰਧੂ ਤੇ ਸ੍ਰੀਕਾਂਤ ਸੈਮੀਫਾਈਨਲ 'ਚ

[JUGRAJ SINGH]

Prime VIP
Staff member
ਲਖਨਊ, 24 ਜਨਵਰੀ (ਏਜੰਸੀ)-ਲਖਨਊ 'ਚ ਜਾਰੀ ਸਈਦ ਮੋਦੀ ਇੰਟਰਨੈਸ਼ਨਲ ਇੰਡੀਆ ਗ੍ਰਾਂਡ ਪ੍ਰਿਕਸ ਗੋਲਡ ਟੂਰਨਾਮੈਂਟ 'ਚ ਭਾਰਤੀ ਖਿਡਾਰਨਾਂ ਸਾਇਨਾ ਨੇਹਵਾਲ ਤੇ ਪੀ. ਵੀ. ਸਿੰਧੂ ਨੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸੈਮੀਫਾਈਨਲ 'ਚ ਜਗਾ ਬਣਾ ਲਈ ਜਦਕਿ ਪੁਰਸ਼ ਵਰਗ 'ਚ ਕੇ ਸ੍ਰੀਕਾਂਤ ਵੀ ਆਖਰੀ ਚਾਰਾਂ 'ਚ ਪੁੱਜ ਗਏ। ਸਾਇਨਾ ਨੇ ਇੰਡੋਨੇਸ਼ੀਆ ਦੀ ਬੇਲਾਟਰਿਕਸ ਮਾਨੋਪੋਟੀ ਨੂੰ ਹਰਾਇਆ ਜਦਕਿ ਸਿੰਧੂ ਨੇ ਵੀ ਇੰਡੋਨੇਸ਼ੀਆਈ ਖਿਡਾਰਨ ਹੇਰਾ ਦੇਸੀ ਨੂੰ 21-11, 21-13 ਨਾਲ ਮਾਤ ਦਿੱਤੀ। ਪੁਰਸ਼ ਵਰਗ 'ਚ ਕੇ. ਸ੍ਰੀਕਾਂਤ ਨੇ ਆਪਣੇ ਹੀ ਦੇਸ਼ ਦੇ ਬੀ. ਸਾਈਂ ਪ੍ਰਨੀਤ ਨੂੰ 21-18, 20-22, 21-12 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਪੁਰਸ਼ਾਂ ਦੇ ਡਬਲਜ਼ ਵਰਗ 'ਚ ਪ੍ਰਣਾਬ ਜੇਰੀ ਚੋਪੜਾ ਅਤੇ ਅਕਸ਼ੇ ਦੇਵਾਲਕਰ ਦੀ ਜੋੜੀ ਆਪਣਾ ਮੁਕਾਬਲਾ ਜਿੱਤ ਕੇ ਸੈਮੀਫਾਈਨਲ 'ਚ ਪੁੱਜ ਗਈ। ਲੜਕੀਆਂ ਦੇ ਡਬਲਜ਼ ਵਰਗ 'ਚ ਜਵਾਲਾ ਗੁੱਟਾ ਤੇ ਅਸ਼ਵਨੀ ਪੋਨੱਪਾ ਦੀ ਜੋੜੀ ਥਾਈਲੈਂਡ ਦੀ ਜੋੜੀ ਤੋਂ 14-21, 11-21 ਨਾਲ ਹਾਰ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਈ।
 
Top