ਫ੍ਰੈਂਚ ਓਪਨ-ਸਾਨੀਆ-ਕਾਰਾ ਦੀ ਜੋੜੀ ਕੁਆਰਟਰ ਫਾਈਨ&#261

[JUGRAJ SINGH]

Prime VIP
Staff member
ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਜ਼ਿੰਬਾਬਵੇ ਦੀ ਆਪਣੀ ਜੋੜੀਦਾਰ ਕਾਰਾ ਬਲੈਕ ਨਾਲ ਔਰਤਾਂ ਦੇ ਡਬਲਜ਼ ਵਰਗ ਦੇ ਕੁਆਰਟਰ ਫਾਈਨਲ ਮੈਚ ਵਿਚੋਂ ਹਾਰ ਕੇ ਫੈ੍ਰਾਚ ਓਪਨ ਵਿਚੋ ਬਾਹਰ ਹੋ ਗਈ | ਪੰਜਵਾਂ ਦਰਜਾ ਪ੍ਰਾਪਤ ਭਾਰਤੀ-ਜ਼ਿੰਬਾਬਵੇ ਦੀ ਜੋੜੀ ਨੂੰ ਚੀਨੀ ਤਾਇਪੇ ਦੀ ਸੂ ਵੇਈ ਹਸੀਹ ਅਤੇ ਚੀਨ ਦੀ ਸ਼ੁਆਈ ਪੇਂਗ ਦੀ ਜੋੜੀ ਨੇ 2-6, 6-3, 3-6 ਨਾਲ ਹਰਾਇਆ | ਇਸ ਤਰਾਂ ਫ੍ਰੈਂਚ ਓਪਨ ਵਿਚੋਂ ਹੁਣ ਭਾਰਤੀ ਚੁਣੌਤੀ ਸਮਾਪਤ ਹੋ ਗਈ | ਸਾਨੀਆ-ਕਾਰਾ ਦੀ ਜੋੜੀ ਨੇ ਸ਼ੁਰੂਆਤ ਵਧੀਆ ਨਹੀਂ ਕੀਤੀ ਅਤੇ ਪਹਿਲਾ ਸੈੱਟ ਮਹਿਜ਼ 38 ਮਿੰਟਾਂ ਵਿਚ ਹਾਰ ਗਈ, ਹਾਲਾਂਕਿ ਉਨ੍ਹਾਂ ਦੂਸਰਾ ਸੈੱਟ ਜਿੱਤ ਕੇ ਮੈਚ ਵਿਚ ਵਾਪਸੀ ਤਾਂ ਕੀਤੀ, ਪ੍ਰੰਤੂ ਤੀਸਰੇ ਸੈੱਟ ਵਿਚ ਸਰਬਉੱਚ ਦਰਜਾ ਪ੍ਰਾਪਤ ਜੋੜੀ ਨੇ ਸਾਨੀਆ-ਕਾਰਾ ਦੀ ਜੋੜੀ ਦੀ ਇੱਕ ਨਾ ਚੱਲਣ ਦਿੱਤੀ ਅਤੇ ਇਹ ਸੈੱਟ 6-3 ਨਾਲ ਜਿੱਤ ਕੇ ਮੈਚ ਆਪਣੇ ਨਾਂਅ ਕੀਤਾ |
 
Top