ਆਸਟ੍ਰੇਲੀਆ ਓਪਨ : ਸਾਨੀਆ-ਕਾਰਾ ਮਹਿਲਾ ਡਬਲਜ਼ ਤੋਂ &#2

[JUGRAJ SINGH]

Prime VIP
Staff member
21 ਜਨਵਰੀ p ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਤੇ ਜਿੰਮਬਾਵੇ ਦੀ ਉਨ੍ਹਾਂ ਦੀ ਜੋੜੀਦਾਰ ਕਾਰਾ ਬਲੇਕ ਨੂੰ ਮੰਗਲਵਾਰ ਨੂੰ ਆਸਟ੍ਰੇਲੀਆ ਓਪਨ ਦੇ ਮਹਿਲਾ ਡਬਲਜ਼ ਦੇ ਕੁਆਰਟਰ ਫਾਈਨਲ 'ਚ ਸੰਘਰਸ਼ਪੂਰਨ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ | ਸਾਨੀਆ ਤੇ ਕਾਰਾ ਦੀ 6ਵੇਂ ਨੰਬਰ ਦੀ ਜੋੜੀ ਨੇ ਸਾਰਾ ਈਰਾਨੀ ਤੇ ਰਾਬਰਟ ਵਿੰਸੀ ਦੀ ਜੋੜੀ ਿਖ਼ਲਾਫ਼ ਪਹਿਲਾ ਸੈੱਟ ਗਵਾਉਣ ਤੋਂ ਬਾਅਦ ਜ਼ੋਰਦਾਰ ਵਾਪਸੀ ਕੀਤੀ | ਤੀਜੇ ਤੇ ਆਖਰੀ ਸੈੱਟ 'ਚ ਚੰਗੀ ਬੜ੍ਹਤ 'ਤੇ ਹੋਣ ਦੇ ਬਾਵਜੂਦ ਉਹ ਆਪਣੀ ਲੈਅ ਹਾਸਿਲ ਨਹੀਂ ਕਰ ਸਕੀਆਂ ਤੇ ਇਟਾਲਵੀ ਜੋੜੀ ਤੋਂ 2-6, 6-3, 4-6 ਨਾਲ ਹਾਰ ਗਈਆਂ | ਇਨ੍ਹਾਂ ਦੋਹਾਂ ਜੋੜੀਆਂ ਨੂੰ ਮੈਚ 'ਚ ਬ੍ਰੇਕ ਪੁਆਇੰਟ ਲੈਣ ਦੇ ਸਮਾਨ 15-15 ਮੌਕੇ ਮਿਲੇ ਪਰ ਇਟਾਲਵੀ ਟੀਮ ਜਿਥੇ 8 ਮੌਕਿਆਂ ਦਾ ਫਾਇਦਾ ਚੁੱਕਣ 'ਚ ਸਫ਼ਲ ਰਹੀ, ਉਥੇ ਭਾਰਤ ਤੇ ਜਿੰਮਬਾਵੇ ਦੀ ਜੋੜੀ ਸਿਰਫ਼ 6 ਮੌਕਿਆਂ 'ਤੇ ਹੀ ਵਿਰੋਧੀ ਟੀਮ ਦੀ ਸਰਵਿਸ ਤੋੜ ਸਕੀ | ਇਹ ਮੈਚ ਇਕ ਘੰਟੇ 48 ਮਿੰਟ ਤੱਕ ਚੱਲਿਆ | ਸਾਰਾ ਤੇ ਰਾਬਰਟ ਦੀ ਜੋੜੀ ਪਹਿਲੇ ਸੈੱਟ 'ਚ ਸ਼ੁਰੂ ਤੋਂ ਹੀ ਹਾਵੀ ਹੋ ਗਈ | ਉਨ੍ਹਾਂ ਨੇ ਪਹਿਲੇ ਸੈੱਟ 'ਚ ਤਿੰਨ ਵਾਰ ਸਾਨੀਆ ਤੇ ਕਾਰਾ ਦੀ ਸਰਵਿਸ ਤੋੜੀ ਤੇ ਸਿਰਫ਼ ਇਕ ਵਾਰ ਆਪਣੀ ਸਰਵਿਸ ਗਵਾਈ | ਸਾਨੀਆ ਦੀ ਆਸਟ੍ਰੇਲੀਆ ਓਪਨ ਦੀ ਮੁਹਿੰਮ ਅਜੇ ਖ਼ਤਮ ਨਹੀਂ ਹੋਈ | ਉਹ ਮਿਕਸ ਡਬਲਜ਼ 'ਚ ਖਿਤਾਬ ਦੀ ਦੌੜ ਵਿਚ ਅਜੇ ਬਣੀ ਹੋਈ ਹੈ | ਸਾਨੀਆ ਤੇ ਰੋਮਾਨੀਆ ਦੇ ਉਨ੍ਹਾਂ ਦੇ ਜੋੜੀਦਾਰ ਹੋਰੀਆ ਟੇਕਾਊ ਨੇ ਕੱਲ੍ਹ ਹੀ ਮਿਕਸ ਡਬਲਜ਼ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਲਈ ਸੀ |
 
Top