ਧੀ ਜਿਸ ਦੇ ਸਿਰ ਚੁੰਨੀ...ਧੀ ਜਿਸ ਦੇ ਸਿਰ ਚੁੰਨੀ ਉਹੀ ਸੁੱਘੜ ਸਿਆਣੀ ਧੀ ।
ਨੈਣਾਂ ਵਿੱਚ ਹਯਾ ਜਿਸ ਉਹੀ ਧੀ ਧਿਅਣੀ ਧੀ ।
ਬਾਬਲ ਦੇ ਸਿਰ ਚਿੱਟੀ ਪਗੜੀ ਦੀ ਲੱਜ ਹੁੰਦੀ ਹੈ ।
ਨੱਕ ਤੇ ਕੰਨ ਵਿਨ੍ਹਾਏ ਤੋ ਬਿਨ ਅਣਵਿਧ ਹੁੰਦੀ ਹੈ ।
ਕਰੇ ਸਿ਼ੰਗਾਰ ਦੱਸੇ ਵੇ ਸੋਲਾਂ ਉਹੀ ਰਾਣੀ ਧੀ ।
ਧੀ ਜਿਸ ਦੇ ਸਿਰ ਚੁੰਨੀ ਉਹੀ ਸੁੱਘੜ ਸਿਆਣੀ ਧੀ ।

ਪਹਿਲਾ ਸੱਚ ਸਿ਼ੰਗਾਰ ਦੂਸਰਾ ਮਿੱਠਾ ਬੋਲਣ ਦਾ ।
ਤੀਜਾ ਆਗਿਆ ਪਾਲਣ ਚੌਥਾ ਬੋਲ ਨੂੰ ਤੋਲਣ ਦਾ ।
ਪੰਜਵੀ ਰੱਖੇ ਸੁੱਚਮ ਛੇਵਾਂ ਪੜ੍ਹ ਲਏ ਬਾਣੀ ਧੀ ।
ਧੀ ਜਿਸ ਦੇ ਸਿਰ ਚੁੰਨੀ ਉਹੀ ਸੁੱਘੜ ਸਿਆਣੀ ਧੀ ।

ਸੱਤਵਾਂ ਪਹਿਨੇ ਸਾਦਾ ਅੱਠਵਾਂ ਬਰਕਤ ਦਾ ਗਹਿਣਾ ।
ਨੌਵੀ ਪ੍ਰੀਤ ਗਵਾਂਢੇ ਦਸਵਾਂ ਰਲਮਿਲ ਕੇ ਰਹਿਣਾ ।
ਗਿਆਰਵਾਂ ਸੇਵਾ ਭਾਵ ਬਾਰਵਾਂ ਸਾਦਾ ਖਾਣੀ ਧੀ ।
ਧੀ ਜਿਸ ਦੇ ਸਿਰ ਚੁੰਨੀ ਉਹੀ ਸੁੱਘੜ ਸਿਆਣੀ ਧੀ ।

ਤੇਰਵਾਂ ਕੰਮ ਰਸੋਈ ਚੌਦਵਾਂ ਕੱਤਣਤੁੰਬਣ ਦਾ ।
ਸਿ਼ੰਗਾਰ ਪੰਦਰਵਾਂ ਜੀ ਜੀ ਕਹਿਕੇ ਮਨ ਨੂੰ ਟੁੰਬਣ ਦਾ ।
ਸੋਲਵਾਂ ਸਹਿਜ ਅਵਸਥਾ ਬਣਦੀ ਉਹ ਪਟਰਾਣੀ ਧੀ ।
ਧੀ ਜਿਸ ਦੇ ਸਿਰ ਚੁੰਨੀ ਉਹੀ ਸੁੱਘੜ ਸਿਆਣੀ ਧੀ ।

ਧੀਓ ਨੀ ਗੱਲ ਸੁਣ ਲਓ ਮੇਰੀ ਅਪਣੇ ਕੰਨ ਕਰਕੇ ।
ਮਾਪਿਆਂ ਨੇ ਪਰਨਾਉਣਾ ਥੋਨੂੰ ਮਿਹਨਤ ਕਰ ਕਰ ਕੇ ।
ਬਣ ਨਾ ਜਾਵੇ ਐਥੇ ਕੋਈ ਮਾਪਿਆਂ ਖਾਣੀ ਧੀ ।
ਧੀ ਜਿਸ ਦੇ ਸਿਰ ਚੁੰਨੀ ਉਹੀ ਸੁੱਘੜ ਸਿਆਣੀ ਧੀ ।

ਮਾਪਿਆਂ ਦੇ ਕਹਿਣੇ ਤੋ ਰੱਤੀ ਪਾਸੇ ਜਾਇਓ ਨਾ ।
ਬਾਬਲ ਦੀ ਪੱਗ ਰੋਲ ਪਰ੍ਹੇ ਦੇ ਵਿੱਚ ਲਹਾਇਓ ।
ਸੰਧੂ ਦੀ ਇਹ ਖ਼ੁਆਹਿਸ਼ ਬਣੇ ਨਾ ਕੋਈ ਕਹਾਣੀ ਧੀ ।
ਧੀ ਜਿਸ ਦੇ ਸਿਰ ਚੁੰਨੀ ਉਹੀ ਸੁੱਘੜ ਸਿਆਣੀ ਧੀ ।


"ਮਲਕੀਤ ਸਿੰਘ ਸੰਧੂ"
 

reshmi_mutiyar

LITTLE KITTEN

dheean sanghne rukh ni ammiyen, dahde dewan sukh ni ammiyen,
aasan bhari changer ni ammiyen,
lai gaye tittar batteir ni ammiyen
dheean beh ke kol ni ammiyen, dukh sukh lain farol ni ammiyen,

vandiye ihi vichar ni aamiyen, dhee na hundi bhaar ni ammiyen,
sameh di suun aawaz ni ammiyen
moad meri parvaaz ni ammiyen,
reet purani todh ni ammiyen, nawe yug sang joad ni ammiyen

dheean nu na maar ni ammiyen, muk jaoo sansar ni ammiyen,
koonjan di ih daar ni ammiyen,
ghall na sagar par ni ammiyen,

dhean gal da haar ni aamiyen, banawan ih sansar ni amiyen,

do hi mithrre bol ni ammiyen, maa dhee karan kalol ni ammiyen,
tu mishri tu khand ni ammiyen,
appa dukh sukh laiye vand ni ammiyen,
mein haan teri dhee ni ammiyen, kita mere layee tu ki ni ammiyen,

 

*Sippu*

*FrOzEn TeARs*
kudiye meri desh diye takdeer bana leh tu
tere te koi zulam kare te talwar utha leh tu
sheese wargiye khud nu pathar jahi bana leh tu *kamal heer*
 
Top