ਧੀ ਜਿਸ ਦੇ ਸਿਰ ਚੁੰਨੀ ਉਹੀ ਸੁੱਘੜ ਸਿਆਣੀ ਧੀ...!!

JUGGY D

BACK TO BASIC
ਧੀ ਜਿਸ ਦੇ ਸਿਰ ਚੁੰਨੀ ਉਹੀ ਸੁੱਘੜ ਸਿਆਣੀ ਧੀ ।
ਨੈਣਾਂ ਵਿੱਚ ਹਯਾ ਜਿਸ ਉਹੀ ਧੀ ਧਿਅਣੀ ਧੀ ।
ਬਾਬਲ ਦੇ ਸਿਰ ਚਿੱਟੀ ਪਗੜੀ ਦੀ ਲਾਜ ਹੁੰਦੀ ਹੈ ।
ਨੱਕ ਤੇ ਕੰਨ ਵਿਨ੍ਹਾਏ ਤੋ ਬਿਨ ਅਣਵਿੱਧ ਹੁੰਦੀ ਹੈ ।
ਕਰੇ ਸਿੰਗਾਰ ਦੱਸੇ ਵੇ ਸੋਲਾਂ ਉਹੀ ਰਾਣੀ ਧੀ ।
...ਧੀ ਜਿਸ ਦੇ ਸਿਰ ਚੁੰਨੀ……..
ਪਹਿਲਾ ਸੱਚ ਸਿੰਗਾਰ ਦੂਸਰਾ ਮਿੱਠਾ ਬੋਲਣ ਦਾ ।
ਤੀਜਾ ਆਗਿਆ ਪਾਲਣ ਚੌਥਾ ਬੋਲ ਨੂੰ ਤੋਲਣ ਦਾ ।
ਪੰਜਵੀ ਰੱਖੇ ਸੰਜਮ ਛੇਵਾਂ ਪੜ੍ਹ ਲਏ ਬਾਣੀ ਧੀ ।
ਧੀ ਜਿਸ ਦੇ ਸਿਰ ਚੁੰਨੀ…….
ਸੱਤਵਾਂ ਪਹਿਣੇ ਸਾਦਾ ਅੱਠਵਾਂ ਬਰਕਤ ਦਾ ਗਹਿਣਾ ।
ਨੌਵੀਂ ਪ੍ਰੀਤ ਗਵਾਂਢੇ ਦਸਵਾਂ ਰਲਮਿਲ ਕੇ ਰਹਿਣਾ ।
ਗਿਆਰਵਾਂ ਸੇਵਾ ਭਾਵ ਬਾਰਵਾਂ ਸਾਦਾ ਖਾਣੀ ਧੀ ।
ਧੀ ਜਿਸ ਦੇ ਸਿਰ ਚੁੰਨੀ……..
ਤੇਰਵਾਂ ਕੰਮ ਰਸੋਈ ਚੌਦਵਾਂ ਕੱਤਣਤੁੰਬਣ ਦਾ ।
ਸਿੰਗਾਰ ਪੰਦਰਵਾਂ ਜੀ ਜੀ ਕਹਿਕੇ ਮਨ ਨੂੰ ਟੁੰਬਣ ਦਾ ।
ਸੋਲਵਾਂ ਸਹਿਜ ਅਵਸਥਾ ਬਣਦੀ ਉਹ ਪਟਰਾਣੀ ਧੀ ।
ਧੀ ਜਿਸ ਦੇ ਸਿਰ ਚੁੰਨੀ…….
ਧੀਓ ਨੀ ਗੱਲ ਸੁਣ ਲਓ ਮੇਰੀ ਅਪਣੇ ਕੰਨ ਕਰਕੇ ।
ਮਾਪਿਆਂ ਨੇ ਪਰਨਾਉਣਾ ਥੋਨੂੰ ਮਿਹਨਤ ਕਰ ਕਰ ਕੇ ।
ਬਣ ਨਾ ਜਾਵੇ ਐਥੇ ਕੋਈ ਮਾਪਿਆਂ ਖਾਣੀ ਧੀ ।
ਧੀ ਜਿਸ ਦੇ ਸਿਰ ਚੁੰਨੀ……..
ਮਾਪਿਆਂ ਦੇ ਕਹਿਣੇ ਤੋ ਰੱਤੀ ਪਾਸੇ ਜਾਇਓ ਨਾ ।
ਬਾਬਲ ਦੀ ਪੱਗ ਰੋਲ ਪਰ੍ਹੇ ਦੇ ਵਿੱਚ ਲਹਾਇਓ ਨਾ ।
ਪ੍ਰੀਤ ਦੀ ਇਹ ਖ਼ੁਆਹਿਸ਼ ਬਣੇ ਨਾ ਕੋਈ ਕਹਾਣੀ ਧੀ ।
ਧੀ ਜਿਸ ਦੇ ਸਿਰ ਚੁੰਨੀ…


ਲੇਖਕ - ਅਨਜਾਣ :p(ਫੇਸ੍ਬੂਕ ਤੋ ਚੋਰੀ)
 
Top