ਧੀ ਦਾ ਰਿਸ਼ਤਾ

Yaar Punjabi

Prime VIP
ਇੱਕ ਵਾਰ ਦੀ ਗੱਲ ਹੈ ਇੱਕ ਬਾਪ ਦੇ ਘਰ ਇੱਕ ਕੁੜੀ ਨੇ ਜਨਮ ਲਿਆ,,,,
ਹੌਲੀ-ਹੌਲੀ ਕੁੜੀ ਵੱਡੀ ਹੋਈ ਤਾਂ ਮਾਂ ਬਾਪ ਨੇ ਆਪਣੀ ਧੀ ਲਈ ਵਰ ਲੱਭਣਾ ਸ਼ੁਰੂ ਕੀਤਾ,,,
ਪਰ ਅਫਸੋਸ ਕੇ ਉਹਨਾਂ ਦੀ ਧੀ ਦਾ ਰਿਸ਼ਤਾ ਲੈਣ ਲਈ ਕੋਈ ਮੰਨਜੂਰ ਨਹੀ ਸੀ ਕਰਦਾ ਕਿਉਂਕਿ ਕੁੜੀ ਸੋਹਣੀ ਨਹੀਂ ਸੀ,,,
ਜੋ ਵੀ ਕੁੜੀ ਨੂੰ ਦੇਖਣ ਆਉਂਦਾ ਨਾਹ ਕਰਕੇ ਚਲਾ ਜਾਂਦਾ,,,
ਹੁਣ ਇਹ ਚਿੰਤਾ ਮਾਂ ਬਾਪ ਨੂੰ ਅੰਦਰੋਂ ਅੰਦਰੀ ਵੱਢ-ਵੱਢ ਕੇ ਖਾਣ ਲੱਗੀ,,,, ਉੱਤੋਂ ਗਵਾਂਡਣਾਂ ਦੀਆਂ ਅੱਗ ਵਰਗੀਆਂ ਗੱਲਾਂ ਮਾਂ ਦਾ ਕਾਲਜਾ ਫੂਕ ਕੇ ਰੱਖ ਦਿੰਦੀਆਂ,,,
ਬਾਪ ਵੀ ਖੇਤ ਫਸਲ ਨੂੰ ਪਾਣੀ ਲਾਉਣ ਦੇ ਬਹਾਨੇ ਖੇਤ ਜਾ ਕੇ ਭੁੱਬਾਂ ਮਾਰ ਕੇ ਰੋ ਪੈਂਦਾ ਤੇ ਮਨ ਹੋਲਾ ਕਰ ਕੇ ਘਰ ਆ ਜਾਂਦਾ,,,
ਫਿਰ ਇੱਕ ਦਿਨ ਕੁੜੀ ਦੇ ਬਾਪ ਨੂੰ ਉਹਦਾ ਜਿਗਰੀ ਯਾਰ ਮਿਲਿਆ ਉਹਨੂੰ ਉਦਾਸ ਦੇਖ ਕੇ ਪੁੱਛਿਆ ਕੇ ਕੀ ਗੱਲ ਤੂੰ ਏਨਾ ਉਦਾਸ ਕਿਉਂ ਆ???
ਬਾਪ ਨੇ ਰੋ ਰੋ ਕੇ ਸਾਰੇ ਦੁੱਖੜੇ ਉਹਨੂੰ ਸੁਣਾ ਦਿੱਤੇ ਬਾਪ ਦੇ ਦੋਸਤ ਨੇ ਕਿਹਾ ਕੇ ਤੂੰ ਫਿਕਰ ਨਾ ਕਰ ਤੇਰੀ ਧੀ ਮੇਰੀ ਧੀ ਆ, ਕੱਲ ਮੈਂ ਆਪਣੇ ਦੋਸਤ ਨੂੰ ਤੇਰੇ ਘਰ ਲੈ ਕੇ ਆਵਾਂਗਾ ਉਹ ਵੀ ਆਪਣੇ ਪੁੱਤ ਲਈ ਕਿਸੇ ਸਿਆਣੀ ਕੁੜੀ ਦੀ ਭਾਲ ਵਿੱਚ ਆ,,,
ਫਿਰ ਉਹ ਅਗਲੇ ਦਿਨ ਆਪਣੇ ਦੋਸਤ ਨੂੰ ਨਾਲ ਲੈ ਕੇ ਕੁੜੀ ਵਾਲਿਆਂ ਦੇ ਘਰ ਆ ਜਾਂਦਾ,,,
ਚਲੋ ਕਿਸੇ ਨਾਂ ਕਿਸੇ ਤਰਾਂ ਕੁੜੀ ਦਾ ਰਿਸ਼ਤਾ ਪੱਕਾ ਹੋ ਜਾਂਦਾ ,,
ਪਰ ਹੁਣ ਬਾਪ ਨੂੰ ਹੋਰ ਨਵੀਆਂ ਮੁਸੀਬਤਾਂ ਨੇ ਘੇਰਾ ਪਾ ਲਿਆ ਕਿਉਂ ਕੇ ਮੁੰਡੇ ਵਾਲੇ ਅਮੀਰ ਘਰ ਦੇ ਸੀ ਤੇ ਮੁੰਡਾ ਵੀ ਕੁੜੀ ਨਾਲੋਂ ਸੋਹਣਾ ਸੀ ਹੁਣ ਬਾਪ ਨੂੰ ਇਹ ਡਰ ਸੀ ਕੇ ਜੇ ਮੇਰੀ ਧੀ ਨੂੰ ਉਹਨਾਂ ਨੇ ਸਵੀਕਾਰ ਨਾਂ ਕੀਤਾ ਤਾਂ ਕੀ ਹੋਊਗਾ,,,
ਕਿਉਂਕਿ ਮੁੰਡੇ ਦੇ ਬਾਪ ਨੇ ਵੀ ਕਿਸੇ ਆਪਣੇ ਘਰ ਦੇ ਮੈਂਬਰ ਤੋਂ ਪੁੱਛੇ ਦੱਸੇ ਬਿਨਾਂ ਹੀ ਰਿਸ਼ਤਾ ਪੱਕਾ ਕਰਤਾ ਸੀ,,,
ਹੋਲੀ ਹੋਲੀ ਵਿਆਹ ਦੀ ਤਰੀਕ ਵੀ ਆ ਗਈ ਜਿੰਨੇ ਜੋਗਾ ਬਾਪ ਸੀ ਉਹਨੇ ਆਪਣੇ ਵੱਲੋਂ ਪੂਰਾ ਜੋਰ ਲਾ ਕੇ ਆਪਣੀ ਧੀ ਦਾ ਵਿਆਹ ਕਰ ਦਿੱਤਾ,,,

ਹੁਣ ਮੁੰਡਾ ਤੇ ਉਹਦੀ ਮਾਂ ਨੱਕ ਬੁੱਲ ਚੜਾਉਣ ਲੱਗੇ,,,
ਉਧਰ ਕੁੜੀ ਦੇ ਬਾਪ ਦੀਆਂ ਰਾਤ ਦੀਆਂ ਨੀਂਦਰਾਂ ਹਰਾਮ ਹੋਈਆਂ ਪਈਆਂ ਸੀ ਕਿਉਂਕਿ ਵਿਆਹ ਨੂੰ ਦੋ ਮਹੀਨੇ ਹੋ ਗਏ ਸੀ ਪਰ ਮੁੰਡੇ ਵਾਲਿਆਂ ਦੇ ਘਰੋਂ ਕੋਈ ਸੁੱਖ ਸੁਨੇਹਾ ਨਹੀ ਆਇਆ,,,
ਕੁੜੀ ਦੀ ਮਾਂ ਨੇ ਆਪਣੇ ਪਤੀ ਨੂੰ ਕਿਹਾ ਕੇ ਤੁਸੀਂ ਪਤਾ ਤਾਂ ਲੈ ਕੇ ਆਉ ਕੇ ਆਪਣੀ ਧੀ ਦਾ ਕੀ ਹਾਲ ਏ ਵਿਆਹ ਤੋਂ ਬਾਅਦ ਮਿਲਣ ਵੀ ਨੀ ਆਏ,,,
ਪਰ ਬਾਪ ਅੰਦਰੋ ਅੰਦਰ ਡਰ ਰਿਹਾ ਸੀ ਕੇ ਮੈਂ ਕਿਹੜਾ ਮੂੰਹ ਲੈ ਕੇ ਉਥੇ ਜਾਊਂਗਾ ਜਿੱਥੇ ਮੈਂ ਆਪਣੀ ਧੀ ਨੂੰ ਮੁਸੀਬਤਾਂ ਵਿੱਚ ਸੁੱਟ ਦਿੱਤਾ,,,
ਫੇਰ ਇੱਕ ਦਿਨ ਬਾਪ ਤੋਂ ਵੀ ਰਿਹਾ ਨਾਂ ਗਿਆ ਤੇ ਆਪਣੀ ਧੀ ਨੂੰ ਮਿਲਣ ਲਈ ਉਹਨਾਂ ਦੇ ਘਰ ਜਾਂਦਾ,,,
ਕੰਬਦੇ ਹੱਥਾਂ ਨਾਲ ਬਾਪ ਨੇ ਆਪਣੀ ਧੀ ਦੇ ਘਰ ਦਾ ਦਰਵਾਜਾ ਖੜਖੜਾਇਆ ਕੁਝ ਟਾਈਮ ਬਾਅਦ ਜਵਾਈ ਨੇ ਆ ਕੇ ਦਰਵਾਜਾ ਖੋਲਿਆ ਜਵਾਈ ਨੇ ਪੈਰੀਂ ਹੱਥ ਲਾਏ ਤੇ ਸਤਿ ਸ੍ਰੀ ਅਕਾਲ ਬੁਲਾਈ,,, ਜਦੋਂ ਘਰ ਅੰਦਰ ਆਇਆ ਤਾਂ ਦੇਖਿਆ ਕੇ ਧੀ ਆਪਣੀ ਸੱਸ ਦੀਆਂ ਲੱਤਾਂ ਘੁੱਟ ਰਹੀ ਸੀ ਤੇ ਸੱਸ ਸੋ ਰਹੀ ਸੀ,,,,
ਧੀ ਨੇ ਆਪਣੀ ਸੱਸ ਨੂੰ ਜਗਾਇਆ ਤੇ ਉਹ ਵੀ ਉੱਠ ਕੇ ਬੈਠ ਗਈ ਤੇ ਸਤਿ ਸ੍ਰੀ ਅਕਾਲ ਬੁਲਾਈ
ਹੁਣ ਬਾਪ ਹੈਰਾਨ ਹੋ ਰਿਹਾ ਸੀ ਕਿਉਂਕਿ ਜੋ ਕੁੱਝ ਉਹ ਸੋਚ ਕੇ ਆਇਆ ਸੀ ਬਿਲਕੁਲ ਉਸ ਦੇ ਉਲਟ ਹੋ ਰਿਹਾ ਸੀ,,,,
ਕਿਉਂਕਿ ਧੀ ਵੀ ਪੂਰੀ ਖੁਸ਼ ਸੀ ਤੇ ਤੇ ਮਾਂ-ਪੁੱਤ ਵੀ,,,,
ਬਾਪ ਇਹ ਸਭ ਕੁੱਝ ਸੋਚ ਹੀ ਰਿਹਾ ਸੀ ਕੇ ਸੱਸ ਬੋਲੀ "ਭਰਾ ਜੀ ਅਸੀਂ ਤੁਹਾਡੇ ਤੋਂ ਮਾਫੀ ਮੰਗ ਦੇ ਆ ਕੇ ਅਸੀਂ ਤੁਹਾਡੇ ਧੀ ਤੇ ਜਵਾਈ ਨੂੰ ਮਿਲਣ ਲਈ ਨਹੀਂ ਭੇਜ ਸਕੇ ਕਿਉਂਕਿ ਵਿਆਹ ਤੋਂ ਕੁਝ ਦਿਨ ਬਾਅਦ ਮੈਂ ਬਿਮਾਰ ਹੋ ਗਈ ਸੀ ਤੇ ਤੁਹਾਡੀ ਧੀ ਨੇ ਮੇਰੀ ਬਹੁਤ ਸੇਵਾ ਕੀਤੀ ਜੋ ਮੈਂ ਬੋਲ ਕੇ ਨੀ ਦੱਸ ਸਕਦੀ ਤੁਸੀਂ ਸਮਝ ਲਉ ਕੇ ਮੈ ਜੇ ਜਿੰਦਾ ਹਾਂ ਤਾਂ ਤੁਹਾਡੀ ਧੀ ਸਦਕਾ"
ਮੁੰਡੇ ਦਾ ਬਾਪ ਵੀ ਹੁਣ ਕੋਲ ਆ ਕੇ ਬੈਠ ਗਿਆ ਤੇ ਆਪਣੀ ਨੂੰਹ ਦੀਆਂ ਤਰੀਫਾਂ ਦੇ ਪੁਲ ਬੰਨ ਦਿੱਤੇ,,,
ਮੁੰਡੇ ਦੇ ਬਾਪ ਨੇ ਕਿਹਾ ਕੇ ਤੁਸੀਂ ਜੋ ਸੋਚ ਰਹੇ ਹੋ ਮੈਂ ਸਮਝ ਸਕਦਾ ਪਰ ਅਸੀਂ ਕਦੇ ਤੁਹਾਡੀ ਧੀ ਨੂੰ ਆਪਣੀ ਨੂੰਹ ਨਹੀਂ ਬਲਕਿ ਆਪਣੀ ਧੀ ਹੀ ਸਮਝਿਆ
ਅਸੀਂ ਇਹਦੀ ਬਾਹਰੀ ਸੁੰਦਰਤਾ ਨੂੰ ਨਹੀਂ ਦੇਖਿਆ ਬਲਕਿ ਆਪਣੀ ਧੀ ਦੇ ਨੇਕ ਸੁਭਾਅ ਤੇ ਕੰਮ ਕਾਜ ਦੀ ਸੁੰਦਰਤਾ ਨੂੰ ਦੇਖਿਆ,,,
ਮੁੰਡੇ ਦੇ ਬਾਪ ਨੇ ਕਿਹਾ ਕੇ ਮੈਂ ਤੁਹਾਡੇ ਤੋਂ ਮਾਫੀ ਮੰਗ ਦਾ ਮੈ ਇੱਕ ਗੱਲ ਲੁਕਾ ਕੇ ਰੱਖੀ ਸੀ ਮੇਰਾ ਮੁੰਡਾ ਮਾੜੀ ਸੰਗਤ ਵਿੱਚ ਪੈ ਕੇ ਸਾਰੇ ਇਲਾਕੇ ਵਿੱਚ ਬਦਨਾਮ ਹੋ ਚੁੱਕਿਆ ਸੀ ਨਸ਼ਾ ਵੀ ਬਹੁਤ ਕਰਨ ਲੱਗ ਗਿਆ ਸੀ ਕੋਈ ਵੀ ਮੇਰੇ ਮੁੰਡੇ ਨਾਲ ਆਪਣੀ ਧੀ ਦਾ ਰਿਸ਼ਤਾ ਕਰਨ ਲਈ ਤਿਆਰ ਨਹੀਂ ਸੀ ਹੁੰਦਾ,,,,
ਪਰ ਤੁਹਾਡੀ ਧੀ ਨੇ ਮੇਰੇ ਮੁੰਡੇ ਦੀ ਸੋਚ ਵੀ ਬਦਲ ਦਿੱਤੀ ਸਾਡੀ ਅਸਲ ਜਿੰਦਗੀ ਤਾਂ ਤੁਹਾਡੀ ਧੀ ਦੇ ਸਾਡੇ ਘਰ ਆਉਣ ਤੋਂ ਬਾਅਦ ਹੋਈ ਆ ਤੇ ਸਾਰਾ ਪਿੰਡ ਸਿਫਤਾਂ ਕਰਦਾ,,,,
ਇਹ ਸਭ ਸੁਣ ਕੁੜੀ ਦੇ ਬਾਪ ਦੀਆਂ ਅੱਖਾਂ ਚ ਖੁਸ਼ੀ ਦੇ ਹੰਝੂਆਂ ਦਾ ਜਿਵੇਂ ਹੜ ਹੀ ਆ ਗਿਆ ਹੋਵੇ
ਬਾਪ ਨੇ ਆਪਣੀ ਧੀ ਨੂੰ ਪਾਸੇ ਲਿਜਾ ਕੇ ਪੁੱਛਿਆ ਕੇ ਧੀਏ ਇਹ ਸਭ ਕੁਝ ਕਿੱਦਾਂ ਹੋਇਆ
ਧੀ ਨੇ ਬਹੁਤ ਹੀ ਪਿਆਰ ਨਾਲ ਉੱਤਰ ਦਿੱਤਾ ਕੇ ਬਾਪੂ ਜੀ ਤੁਸੀਂ ਮੈਨੂੰ ਵਿਆਹ ਕੇ ਆਪਣਾ ਫਰਜ ਪੂਰਾ ਕਰ ਦਿੱਤਾ ਅੱਗੇ ਹੁਣ ਮੇਰੀ ਜਿੰਮੇਵਾਰੀ ਸੀ ਕੇ ਰਿਸ਼ਤੇ ਨੂੰ ਕਿਵੇਂ ਨਿਭਾਉਣਾ,,,, ਮੈਂ ਪ੍ਣ ਕੀਤਾ ਸੀ ਕੇ ਮੈਂ ਆਪਣੇ ਬਾਪ ਦਾ ਸਿਰ ਕਦੇ ਨੀਵਾਂ ਨਹੀਂ ਹੋਣ ਦੇਵਾਂਗੀ,,,,

(ਸਿੱਖਿਆ ਦੇਣ ਦੀ ਵੈਸੇ ਲੋਡ਼ ਨਹੀਂ ਤੁਸੀਂ ਆਪ ਹੀ ਸਿਆਣੇ ਹੋ ਕਿ ਇੱਕ ਵਿਆਹ ਤੋਂ ਬਾਅਦ ਇੱਕ ਧੀ ਆਪਣਾ ਘਰ ਜੋਡ਼ ਵੀ ਸਕਦੀ ਆ ਤੇ ਤੋਡ਼ ਵੀ,,,
ਜਰੂਰੀ ਨਹੀਂ ਕੇ ਤੁਸੀਂ ਸੋਹਣੇ ਹੋਵੇ ਬਾਕੀ ਤੁਹਾਨੂੰ ਕਹਾਣੀ ਵਿੱਚ ਪਤਾ ਲੱਗ ਹੀ ਗਿਆ,,,)
ਧੰਨਵਾਦ,,,
 

jeet saini

Member
Eh story share krn lyi tuhada bohot bohotttt shukriya ......
Yuhi bachpan se rakhte rahe saaf dil
Bade huye to maloom pada kemat seerat ki nai surat ki parti hai ...
 
Top