* ਇੱਕ ਮੌਕਾ *

Yaar Punjabi

Prime VIP
ਸੱਜਣ ਸਿੰਘ ਦੀ ਦੋਹਤੀ ਨੇ ਪਾਣੀ ਦਾ ਗਿਲਾਸ ਦਿਤਾ | " ਜਿਉਂਦੀ ਰਹਿ ਧੀਏ ......ਮਰਾਜ ਤੈਨੂੰ ਸੁਖ ਦੇਵੇ .,," |ਓਹ ਕਲ ਦਾ ਥੋੜਾ ਬੀਮਾਰ ਸੀ | ਸੱਜਣ ਸਿੰਘ ਨੇ ਇਹਨਾ ਬੋਲਣ ਤੋਂ ਪਾਣੀ ਪੀਤਾ ਤੇ ਨਾਲ ਹੀ ਭੋਲੀ ਦਾ ਮਾਸੂਮ ਚੇਹਰਾ ਵੇਖੀ ਜਾਵੇ | ਦਿਮਾਗ ਨੇ ਸੋਚਾਂ ਦੀ ਖਾਈ ਵਿਚ ਸੁਟਿਆ ਤਾਂ ਸੋਚਦਾ ਸ਼ਾਇਦ ਰੱਬ ਨੇ ਮੇਰੀ ਜੰਮਣ ਤੋਂ ਪਹਿਲਾਂ ਮਾਰੀ ਪੋਤੀ ਹੀ ਮੈਨੂੰ ਫਿਰ ਵਾਪਿਸ ਕਰ ਦਿਤੀ | ਸੱਜਣ ਦੇ ਇੱਕ ਮੁੰਡਾ ਤੇ ਇੱਕ ਕੁੜੀ ਸੀ |ਕੁੜੀ ਤਾਂ ਓਹਨੇ ਮੁੰਡੇ ਤੋਂ ਛੋਟੀ ਹੋਣ ਦੇ ਬਾਵਜੂਦ ਵੀ ਮੁੰਡੇ ਤੋਂ ਪਹਿਲਾਂ ਵਿਆਹ ਦਿਤੀ ਸੀ |ਓਹਦੀ ਕੁੜੀ ਕੋਲ ਵੀ ਦੋ ਕੁੜੀਆਂ ਤੇ ਇੱਕ ਮੁੰਡਾ ਸੀ |ਮੁੰਡਾ ਵੀ ਓਹਨੇ ਵਿਆਹ ਲਿਆ ਸੀ ਪਰ ਪਿਛਲੇ ਪੰਜ ਸਾਲ ਤੋਂ ਓਹਦੇ ਘਰ ਕੋਈ ਔਲਾਦ ਨਹੀ ਸੀ ਪਰ ਸੱਜਣ ਤੇ ਓਹਦੀ ਘਰਵਾਲੀ ਦੀ ਰੀਝ ਹਮੇਸ਼ਾ ਇਹੀ ਸੀ ਕੇ ਓਹ ਪਹਿਲਾਂ ਪੋਤੇ ਹੀ ਵੇਖਣ ਪਰ ਕੁਦਰਤ ਨੇ ਓਹਨਾ ਨੂੰ ਇਕ ਪੋਤੀ ਦਿਤੀ | ਸੱਜਣ ਨੂੰ ਕੁਝ ਜਿਆਦਾ ਖੁਸ਼ੀ ਨਹੀ ਸੀ ਹੋਈ | ਦੂਜੇ ਬਚੇ ਦੀ ਉਮੀਦ ਤੇ ਸੱਜਣ ਤੇ ਓਹਦੀ ਘਰਵਾਲੀ ਨੇ ਰੱਬ ਅਗੇ ਢੇਰ ਸਾਰੀਆਂ ਅਰਦਾਸਾਂ ਕੀਤੀਆਂ ਸਨ | ਫਿਰ ਦਿਲ ਨੂੰ ਤਸੱਲੀ ਨਹੀ ਸੀ ਹੁੰਦੀ | ਮੁੰਡੇ ਨਾਲ ਸਲਾਹ ਕਰ ਕੇ ਚੈਕ ਕਰਵਾ ਹੀ ਲਿਆ |ਪਤਾ ਲਗਾ ਕੁੜੀ | ਬਸ ਫਿਰ ਕੀ ਸੀ ਨੂੰਹ ਦੇ ਰੋਂਦੀ ਧੋਂਦੀ ਦੇ ਵੀ ਹੋਣ ਵਾਲੀ ਕੁੜੀ ਦੀ ਬਲੀ ਆਪਣੀ ਆਕੜ ਨੂੰ ਚੜਾ ਦਿਤੀ | ਕੁਝ ਵਕਤ ਪਿਛੋ ਸੱਜਣ ਦੀ ਘਰਵਾਲੀ ਪੂਰੀ ਹੋ ਗਈ ਤੇ ਮੁੰਡੇ ਨੂੰ ਕਿਸੇ ਦੂਰ ਜਗਹ ਨੋਕਰੀ ਮਿਲ ਗਈ |ਸੱਜਣ ਸਿੰਘ ਨੂੰ ਘਰ ਵਿਚ ਇੱਕਲੇ ਨੂੰ ਰਹਿਣਾ ਪੈ ਗਿਆ | ਮੁੰਡਾ ਪੈਸੇ ਭੇਜ ਦਿੰਦਾ ਤੇ ਇੱਕ ਕੰਮ ਵਾਲੀ ਰੋਟੀ ਪਾਣੀ ਕਰਕੇ ਦੇ ਜਾਂਦੀ ਨਾਲ ਹੀ ਘਰਦੀ ਸਾਫ਼ ਸਫਾਈ ਕਰ ਜਾਂਦੀ | ਮੁੰਡੇ ਨੇ ਸੱਜਣ ਸਿੰਘ ਤੇ ਆਪਣੀ ਭੈਣ ਨਾਲ ਗੱਲ ਕਰ ਕੇ ਆਪਣੀ ਭੈਣ ਦੀ ਛੋਟੀ ਕੁੜੀ ਭੋਲੀ ਨੂੰ ਸੱਜਣ ਸਿੰਘ ਕੋਲ ਭੇਜ ਦਿਤਾ | ਸੱਜਣ ਸਿੰਘ ਨੇ ਆਪਣੇ ਪਿੰਡ ਹੀ ਪੜਨ ਲਾ ਦਿਤਾ |ਹੁਣ ਓਹ ਦੋਵੇਂ ਘਰ ਵਿਚ ਇੱਕ ਦੂਜੇ ਦਾ ਜੀਅ ਲਈ ਰਖਦੇ | ਸਕੂਲੋਂ ਆ ਕੇ ਆਪਣੇ ਨਾਨੇ ਨਾਲ ਸਕੂਲ ਦੀਆਂ ਗੱਲਾਂ ਕਰਦੀ ਤਾ ਭੋਲੀ ਸਾਚੀ ਓਹਨੂੰ ਬਹੁਤ ਹੀ ਮਸੂਮ ਕੁੜੀ ਲਗਦੀ |ਸੱਜਣ ਸਿੰਘ ਕਦੀ ਢਿਲਾ ਮਠਾ ਹੁੰਦਾ ਤਾਂ ਭੋਲੀ ਵੀ ਸਾਰੀ ਸਾਰੀ ਰਾਤ ਆਪਣੇ ਨਿੱਕੇ ਨਿੱਕੇ ਹਥਾਂ ਨਾਲ ਓਹਦੀ ਸੇਵਾ ਕਰਦੀ | ਕੰਮ ਵਾਲੀ ਨੂੰ ਕਹਿ ਕੇ ਸੱਜਣ ਦੇ ਸਿਰਹਾਣੇ ਪਾਣੀ ਦਾ ਜੱਗ ਰਖਵਾ ਲੈਂਦੀ | ਇੱਕ ਵਾਰ ਬੀਮਾਰ ਹੋਇਆ ਤਾਂ ਭੋਲੀ ਨੇ ਠੰਡੇ ਪਾਣੀ ਦੀਆਂ ਪਟੀਆਂ ਲਾ ਲਾ ਸੱਜਣ ਸਿੰਘ ਦਾ ਪੂਰਾ ਖਿਆਲ ਰਖਿਆ ਸੀ | ਕਈ ਵਾਰ ਪੜਦੀ ਪੜਦੀ ਨੇ ਉਠ ਕੇ ਆ ਕੇ ਪੁਛਣਾ" ਨਾਨਾ ਜੀ ਕਲ ਮੈਂ ਮਾਮਾ ਜੀ ਫੋਨ ਕਰ ਕੇ ਆਖਾਂਗੀ ਕੇ ਨਾਨਾ ਜੀ ਲਈ ਚੰਗੀ ਦਵਾਈ ਭੇਜੋ | " ਸੱਜਣ ਓਹਦੇ ਮੁੰਹ ਤੋਂ ਏਹੋ ਜਿਹੀਆਂ ਗੱਲਾਂ ਸੁਣਦਾ ਤਾ ਓਹਦੀਆਂ ਆਪਣੀਆਂ ਅਖਾਂ ਵਿਚ ਪਾਣੀ ਆ ਜਾਂਦਾ ਤੇ ਓਹ ਭੋਲੀ ਨੂੰ ਗੱਲ ਨਾਲ ਲਾ ਕੇ ਹਰ ਵਾਰ ਦੀ ਤਰਾਂ ਇੱਕ ਗੱਲ ਕਹਿੰਦਾ " ਕੇਹੜੀ ਦਵਾਈ ਧੀਏ ....ਇਹ ਤਾਂ ਮੇਰੇ ਕਰਮਾਂ ਦਾ ਫਲ ਏ ......ਭੁਗਤਨਾ ਪੈਣਾ ਏ ....
ਫਿਰ ਵੀ ਰੱਬ ਨੇ ਮੇਰੇ ਪਾਪੀ ਲਈ ਮੇਰੀ ਧੀ ਮੈਨੂੰ ਦਿਤੀ ...ਜੇ ...ਜੇ ਮੈਂ ਜੀਂਦਾ ਰਿਹਾ ਤਾਂ ਤੇਰਾ ਵਿਆਹ ਆਪਣੇ ਹਥੀ ਕਰਾਂਗਾ ...ਐਨਾ ਖਰਚਾ ਕਰਾਂਗਾ ਕੇ ਜਿੰਨਾ ਤੇਰੇ ਮਾਮੇ ਦੇ ਵਿਆਹ ਤੇ ਵੀ ਨਹੀ ਕੀਤਾ "|
ਤੇ ਫਿਰ ਓਹ ਭੋਲੀ ਨਾਲ ਹੋਰ ਨਿਕੀਆਂ ਨਿਕੀਆਂ ਗੱਲਾਂ ਕਰਦਾ ਰਹਿੰਦਾ | ਸੱਜਣ ਸਿੰਘ ਸੋਚਦਾ ...ਕੋਣ ਜਾਣਦਾ ਹੈ ਕਿਸਨੇ ਓਹਦਾ ਸਹਾਰਾ ਬਣਨਾ ਹੈ | ਇਕ ਮੇਰਾ ਆਪਣਾ ਸਕਾ ਪੁਤ ਹੈ ਜੋ ਫੋਨ ਤੇ ਹਾਲ ਚਲ ਪੁਛਦਾ ਹੈ ਤੇ ਇਕ ਆਹ ਰੱਬ ਰੂਪ ਮੇਰੀ ਧੀ .....ਹਾਂ ਮੇਰੀ ਧੀ ....ਨਹੀ ਮੇਰਾ ਪੁਤ ਹੀ ਹੈ ...ਪੁੱਤ ਨਹੀ ਪੁੱਤਾਂ ਨਾਲੋਂ ਵੀ ਵਧ |
ਰੱਬ ਜੇ ਕੀਤੇ ਮੈਨੂੰ ਫਿਰ ਮੋਕਾ ਦੇਵੇ ਤਾਂ ਮੈਂ ਲੋਕਾਂ ਨੂੰ ਦੱਸਾਂ ਕੇ ਧੀਆਂ ਜਿੰਨਾ ਤੁਹਾਨੂੰ ਕੋਈ ਪਿਆਰ ਨਹੀ ਕਰ ਸਕਦਾ |
ਤੇ ਧੀਆਂ ਨੂੰ ਕਹਾਂ .........ਕੋਈ ਵੀ ਐਸਾ ਕਦਮ ਨਾ ਚੁਕੋ ਜਿਸ ਨੂੰ ਵੇਖ ਸੱਜਣ ਸਿੰਘ ਨੂੰ ਆਪਣੀ ਧੀ ਦੇ ਕਈ ਚਾਵਾਂ ਦਾ ਕਤਲ ਕਰਨਾ ਪਵੇ ਤੇ ਕਿਸੇ ਪੁੱਤ ,ਪੋਤਰੇ ਦੇ ਲਾਲਚ ਵਿਚ ਅਨਜੰਮੀ ਧੀ ਨੂੰ ਏਸ ਲਈ ਮਾਰਨਾ ਪਵੇ ਕੇ ਕੀਤੇ ਇਹ ਵੀ ਉਸ ਕੁੜੀ ਵਰਗੀ ਨਾ ਨਿਕਲੇ | ਇਹਨਾ ਸੋਚਾਂ ਵਿਚ ਪਏ ਨੂੰ ਖਿਆਲ ਆਇਆ ...ਅੱਜ ਫਿਰ ਭੋਲੀ ਬਿਨਾ ਰੋਟੀ ਖਾਧੇ ਹੀ ਓਹਦੇ ਗੋਦ ਵਿਚ ਸਿਰ ਰਖ ਕੇ ਸੋਂ ਗਈ ਸੀ |
 
Top