ਆਓਂਦੀ ਤੇਰੀ ਯਾਦ ਬੜੀ ਹੀਰਏ

gurpreetpunjabishayar

dil apna punabi
ਹੱਥੀ ਕਰਕੇ ਆਪ ਕੰਗਾਲ ਸਾਨੂੰ ,
ਹੁਣ ਪੁਛਦੀ ਏਂ ਸਾਡਾ ਹਾਲ਼ ਸਾਨੂੰ,
ਤੈਨੂੰ ਕੀ ਦੱਸੀਏ ਅਸੀ ਜ਼ਿੰਦਗੀ ਸਾਡੀ,
ਕਿੱਦਾਂ ਰਹੀ ਏ ਬੀਤ ਸੋਹਣਈਏ ,
ਆਓਂਦੀ ਤੇਰੀ ਯਾਦ ਬੜੀ ਹੀਰਏ

ਤੂੰ ਧ੍ੜਕ੍ਣ ਬਣ ਦਿਲ ਵਿੱਚ ਵਸ ਗਈ ਏ,
ਤੈਨੂੰ ਕਿੱਦਾਂ ਦਿਲ ਚੋਂ ਬਾਹਰ ਕਰਾਂ ,
ਕਈ ਸਾਲ ਗੁਜ਼ਰ ਗਏ ਵਿਛ੍ੜੀ ਨੂੰ,
ਪਰ ਮੈ ਅੱਜ ਵੀ ਤੈਨੂੰ ਪਿਆਰ ਕਰਾਂ,
ਮੈ ਅੱਜ ਵੀ ਤੈਨੂੰ ਚਾਹੁੰਦਾ ਹਾਂ
ਕਰਾਂ ਅੱਜ ਵੀ ਤੇਰੀ ਉਡੀਕ ਸੋਹਣੀਏ ,
ਆਓਂਦੀ ਤੇਰੀ ਯਾਦ ਬੜੀ ਹੀਰਏ

ਸਾਨੂੰ ਹਰ ਇਕ ਗੱਲ ਏ ਯਾਦ ਤੇਰੀ ,
ਗੱਲਾਂ ਵਿਚ ਪਿਆਰ ਜਤਾਵ੍ਣ ਦੀ,
ਮੈ ਤੇਰੀ ਹਾਂ ਬੱਸ ਤੇਰੀ ਹਾਂ ,
ਗੱਲ-੨ ਤੇ ਸੋਹਾਂ ਖਾਵ੍ਣ ਦੀ,
ਜਿਸ ਦਿਨ ਸੀ ਆਪਾਂ ਵਿਛ੍ੜੇ ਨੀ
ਮੈਨੂੰ ਅੱਜ ਵੀ ਯਾਦ ਤਰੀਕ ਸੋਹਣੀਏ,
ਆਓਂਦੀ ਤੇਰੀ ਯਾਦ ਬੜੀ ਹੀਰਏ
 
Top