Bhardwaj Ramesh
Member
ਚੰਨ ਤਾਰਿਆਂ ਦੀ ਲੋਏ ਮੈਨੂੰ ਆਵੇ ਤੇਰੀ ਯਾਦ
ਅੱਖਾਂ ਮੀਟਾਂ ਕਦੇ ਖੋਲਾਂ ਬੱਸ ਇਹੋ ਗੱਲ ਬੋਲਾਂ
ਕੱਲੇ ਲੰਗਦੀ ਨੀ ਮੇਰੀ ਅੱਜ ਰਾਤ
ਚੰਨ ਤਾਰਿਆਂ ਦੀ ਲੋਏ ਮੈਨੂੰ ਆਵੇ ਤੇਰੀ ਯਾਦ
ਇੱਕ ਇੱਕ ਤਾਰਾ ਗਿਣ ਕੇ ਵੇ ਮੈ ਸਾਰੀ ਰਾਤ ਲੰਗਾਵਾਂ
ਨੇਣਾਂ ਦੇ ਵਿੱਚ ਨੀਂਦਰ ਉੱਡ ਗਈ ਪਲਕਾਂ ਖੋਲ ਵਿਖਾਵਾਂ
ਤੇਰੀ ਫੋਟੋ ਨਾਲ ਬੇਠੀ ਕਰਾਂ ਹੱਸ ਹੱਸ ਗੱਲਾਂ
ਇੰਝ ਲੰਗਦੀ ਏ ਮੇਰੀ ਸਾਰੀ ਰਾਤ
ਚੰਨ ਤਾਰਿਆਂ ਦੀ ਲੋਏ ਮੈਨੂੰ ਆਵੇ ਤੇਰੀ ਯਾਦ
ਨੈਣਾਂ ਦੇ ਨਾਲ ਨੈਨ ਮਿਲਾ ਕੇ ਮੈਨੂੰ ਕਿਓਂ ਤੜਪਾਇਆ
ਬੇਦਰਦਾ ਕੋਈ ਸਾਰ ਨਹੀਂ ਤੈਨੂੰ ਰਤਾ ਤਰਸ ਨਾ ਆਇਆ
ਤੇਰੀ ਦੀਦ ਦੇ ਸਹਾਰੇ ਗਮ ਖਾ ਲਏ ਮੈ ਸਾਰੇ
ਝੱਲੀ ਜਾਵੇ ਨਾ ਵਿਛੋੜੇ ਵਾਲੀ ਰਾਤ
ਚੰਨ ਤਾਰਿਆਂ ਦੀ ਲੋਏ ਮੈਨੂੰ ਆਵੇ ਤੇਰੀ ਯਾਦ
“ਸੋਹਲ”