ਕਦੇ ਕਦੇ ਬੜੀ ਘਾਟ ਮਹਿਸੂਸ ਹੁੰਦੀ ਏ ਤੇਰੀ ਮਾਂ..

ਕਦੇ ਕਦੇ ਬੜੀ ਘਾਟ ਮਹਿਸੂਸ ਹੁੰਦੀ ਏ ਤੇਰੀ ਮਾਂ..
ਜਦ ਕਦੇ ਕੰਮ ਤੋਂ ਥੱਕ ਹਾਰ ਕੇ ਘਰ ਵਾਪਿਸ
ਆਉਨਾ ਹਾਂ.
ਤੇ ਰੋਟੀ ਬਣਾਉਣ ਦਾ ਫ਼ਿਕਰ ਹੁੰਦਾ ਏ.
ਕਦੇ ਕਦੇ ਬੜੀ ਘਾਟ ਮਹਿਸੂਸ ਹੁੰਦੀ ਏ ਤੇਰੀ .ਮਾਂ.
ਜਦ ਕਦੇ ਘਰ ਕੋਈ ਖੁਸ਼ੀ ਦਾ ਮੌਕਾ ਹੁੰਦਾ ਏ,..
ਤੇਰੇ ਘਰ ਤੇਰਾ ਹੀ ਮਾਂ ਜ਼ਿਕਰ ਹੁੰਦਾ ਏ,..
ਕਦੇ ਕਦੇ ਬੜੀ ਘਾਟ ਮਹਿਸੂਸ ਹੁੰਦੀ ਏ ਤੇਰੀ ਮਾਂ,..
ਜਦ ਮੈ ਸੋਚਦਾ ਹਾਂ ਆਪਣੀ ਬੀਤੀ ਜ਼ਿੰਦਗੀ ਬਾਰੇ,.
ਤੇ ਉਹਨਾਂ ਪਲਾਂ ਬਾਰੇ ਜੋ ਤੇਰੇ ਨਾਲ ਗੁਜ਼ਾਰੇ,..
ਬੇਸ਼ੱਕ ਅੱਜ ਪਰਦੇਸ ਆ ਕੇ ਬੈਠ ਗਿਆ ਹਾਂ
ਪਰ ਅੱਜ ਵੀ ਤੂੰ "ਬੱਬੀ" ਦੀ ਰੂਹ ਵਿੱਚ ਵਸਦੀ ਏ,..
ਅੱਜ ਵੀ ਓਹ ਤੂੰ ਹੀ ਏਂ ਜੋ ਮੈਨੂੰ ਭਲੇ ਬੁਰੇ ਦਾ ਫ਼ਰ੍ਕ
ਦੱਸਦੀ ਏਂ,.
ਪਰ ਫ਼ਿਰ ਵੀ ਕਦੇ ਕਦੇ ਬੜੀ ਘਾਟ ਮਹਿਸੂਸ
ਹੁੰਦੀ ਏ ਤੇਰੀ ਮਾਂ,..
ਸੱਚ ਬੜੀ ਘਾਟ ਮਹਿਸੂਸ ਹੁੰਦੀ ਏ,.

unknwn
 
Top