ਮਮਤਾ ਦਾ ਸੰਘਣਾ ਬੂਟਾ ਮਾਂ ..........

ਮਮਤਾ ਦਾ ਸੰਘਣਾ ਬੂਟਾ ਮਾਂ ਹੁੰਦੀ ਏ
ਤਪਣ ਦੇਂਦੀ ਨਾ ਔਲਾਦ ਠੰਡਰੀ ਛਾਂ ਹੁੰਦੀ ਏ

ਟੁੱਕ ਮੁੰਹ ਵਿਚੋਂ ਕੱਢ ਬੱਚਿਆਂ ਨੂੰ ਖਵਾਵਂਦੀ
ਲੱਗੇ ਨਾ ਨਜ਼ਰ ਟਿੱਕਾ ਕਾਲਾ ਹੈ ਲਗਾਂਵਦੀ
ਸੁੰਨੇ ਹੋਵਣ ਉਹ ਵੇਹੜੇ ਜਿਥੇ ਇਹ ਨਾ ਹੁੰਦੀ ਏ
ਮਮਤਾ ਦਾ ਸੰਘਣਾ ਬੂਟਾ ਮਾਂ ਹੁੰਦੀ ਏ

ਰੱਖੇ ਗਲ ਨਾਲ ਲਾ ਕੇ ਬਚੇ ਉਮਰਾਂ ਇਹ ਸਾਰੀਆਂ
ਕਦੀ ਮੁੱਖ ਚੁੰਮੇ ਕਰੇ ਬਾਰ ਬਾਰ ਪਾਰੀਆਂ
ਅਸੀਸਾਂ ਲਈ ਉਚੀ ਸਦਾ ਬਾਂਹ ਹੁੰਦੀ ਏ
ਮਮਤਾ ਦਾ ਸੰਘਣਾ ਬੂਟਾ ਮਾਂ ਹੁੰਦੀ ਏ

ਝੋਲੀ ਵਿੱਚ ਲੈ ਕੇ ਦੇਵੇ ਨਿੱਤ ਇਹ ਤਾਂ ਲੋਰੀਆਂ
ਲਾਡ ਤੇ ਪਿਆਰ ਦੀਆਂ ਬੰਨ ਲੈਂਦੀ ਡੋਰੀਆਂ
ਕਰੇ ਸਜਦਾ ਵੀ ਰੱਬ ਜਿਥੇ ਇਹਦੀ ਹਾਂ ਹੁੰਦੀ ਏ
ਮਮਤਾ ਦਾ ਸੰਘਣਾ ਬੂਟਾ ਮਾਂ ਹੁੰਦੀ ਏ

ਬੱਚਾ ਛੋਟਾ ਹੋਵੇ ਵੱਢਾ ਪਰ ਮਾਂ ਲਈ ਤੇ ਬੱਚਾ ਏ
ਸਾਰਿਆਂ ਲਈ ਇੱਕੋ ਜਿਹਾ ਪਿਆਰ ਮਾਂ ਸਚਾ ਏ
ਮਾਂ ਦੇ ਕਦਮਾਂ ਚ’ “ਸੋਹਲ” ਸਦਾ ਥਾਂ ਹੁੰਦੀ ਏ
ਮਮਤਾ ਦਾ ਸੰਘਣਾ ਬੂਟਾ ਮਾਂ ਹੁੰਦੀ ਏ

ਆਰ.ਬੀ.ਸੋਹਲ​
 
Top