ਮਾਂ

Saini Sa'aB

K00l$@!n!
ਮਾਂ ਪੁਕਾਰਾਂ ਤੇਰਾ ਨਾ ਮੈਂ ਰਿਸ਼ਤਾ ਮਾਂ ਦੇ ਜਿਹਾ ਨਾ ਕੋਈ

ਮਾਂ ਮਰੇ ਨਾ ਕਿਸੇ ਦੀ ਲੋਕੋ ਮਿਲਦੀ ਮਾਂ ਦੇ ਬਿਨਾ ਨਾ ਢੋਈ

ਮਾਂ ਬਿਨਾ ਕੋਈ ਮੂਹ ਨਾ ਲਾਉਦਾ ਦਰ ਦਰ ਧੱਕੇ ਖਾਵੇ

ਸਿਰ ਤੋਂ ਉਠ ਜੇ ਮਾਂ ਦੀ ਛਾਇਆ ਹਰ ਕੋਈ ਤੋਹਮਤ ਲਾਵੇ

ਹਰ ਚੀਜ ਬਜਾਰੋਂ ਮਿਲ ਜਾਂਦੀ ਕਦੇ ਵੀ ਮਿਲਦੀ ਮਾਂ ਨਾ ਖੋਈ

ਮਾਂ ਪੁਕਾਰਾਂ ਤੇਰਾ ਨਾ ਮੈਂ ਰਿਸ਼ਤਾ ਮਾਂ ਦੇ ਜਿਹਾ ਨਾ ਕੋਈ

ਭੁੱਖ ਹਿਜਰ ਦੀ ਪਿਆਰ ਜੋ ਮਾਂ ਦਾ ਹਰਪਲ ਯਾਦ ਦਵਾਉਦੀ ਏ

ਸੁਪਨੇ ਵਿੱਚ ਮਾਂ ਮੇਰੀ ਆ ਕੇ ਵਾਜਾਂ ਮਾਰ ਬਲਾਉਦੀ ਏ

ਗਲ ਲੱਗ ਮਾਂ ਦੇ ਮੈਂ ਦੁੱਖਇਆਰੀ ਦਿਲ ਭਰ ਕੇ ਮੈਂ ਕਦੇ ਨਾ ਰੋਈ

ਮਾਂ ਪੁਕਾਰਾਂ ਤੇਰਾ ਨਾ ਮੈਂ ਰਿਸ਼ਤਾ ਮਾਂ ਦੇ ਜਿਹਾ ਨਾ ਕੋਈ

ਧੰਨਵਾਦੀ ਹਾਂ ਯਾਦ ਦਵਾਉਦੇ ਸੌਕਣ ਮਾਂ ਦੇ ਤਾਹਨਿਆਂ ਦਾ

ਖੀਵੇ ਰਿਹਾ ਨਾ ਸ਼ਿਕਵਾ ਕੋਈ ਆਪਣੇ ਅਤੇ ਬੇਗਾਨਿਆਂ ਦਾ

ਸੁਣ ਦੀ ਆਕੇ ਮਾਂ ਜੇ ਹੁੰਦੀ ਕੋਈ ਸੁਣਦਾ ਨਾ ਹੈ ਅਰਜੋਈ

ਮਾਂ ਪੁਕਾਰਾਂ ਤੇਰਾ ਨਾ ਮੈਂ ਰਿਸ਼ਤਾ ਮਾਂ ਦੇ ਜਿਹਾ ਨਾ ਕੋਈ

__________________
 
Top