Full Lyrics Pagal - Diljit Dosanjh - GoldBoy - Babbu - Punjabi Font

[JUGRAJ SINGH]

Prime VIP
Staff member
ਟੁੱਟ ਚੁੱਕੀ ਵੇ।ਨਾਲੇ ਟੁੱਟ ਚੁੱਕੀ ਯਾਰੀ।
ਫਿਰ ਵੀ ਹੁੰਦਾ ਅਹਿਸਾਸ ਕਈ ਵਾਰੀ ।
ਪਤਾ ਹੁੰਦਿਆਂ ਉਹ ਬੇਵਫਾ ਹੈ।
ਭੁੱਲੀ ਜਿਹੜਾ ਧੋਖਾ ਖਾਇਆ ।
ਮੈਂ ਪਾਗਲ ਨੇ ਫੇਰ ਉਹਦੀ ਹੋ ਜਾਣਾ।
ਅੱਜ ਵੀ ਜੇ ਮੁੜ ਆਇਆ ਉਹ।
ਮੈਂ ਪਾਗਲ ਨੇ ਫੇਰ ਉਹਦੀ ਹੋ ਜਾਣਾ।
ਅੱਜ ਵੀ ਜੇ ਮੁੜ ਆਇਆ ਉਹ…….

ਉਹ ਸੋਹਣਾ ਹੈ ਉਹ ਚੰਗਾ ਹੈ ।
ਮਸ਼ਹੂਰ ਵੀ ਹੈ ਬਦਨਾਮ ਵੀ ਹੈ
ਉਂਝ ਆਪਣੇ ਆਪ ਚ ਰਹਿੰਦਾ
ਪਰ ਮੁੰਡਿਆਂ ਵਿੱਚ ਪੂਰਾ ਨਾਮ ਵੀ ਹੈਂ ।
ਮੇਰੇ ਲਈ ਸੀ ।ਉਹ ਲੜ ਪੈਂਦਾ।
ਜੇ ਤੰਗ ਕੋਈ ਮੈਨੂੰ ਕਰਦਾ ਸੀ ।
ਹੁਣ ਪਤਾ ਨਹੀਂ ਉਹਨੂੰ ਹੋ ਗਿਆ ਕੀ
ਉਹ ਉਦੋਂ ਮੈਨੂੰ ਖੋਹਣ ਤੋਂ ਡਰਦਾ ਸੀ।
ਬਸ ਪਤਾ ਨਹੀਂ ਕੀ ਏ ਬੱਬੂ ਵਿੱਚ
ਜਿਹੜਾ ਭੁੱਲਾਇਆ ਜਾਂਦਾ ਨਹੀਂ ਉਹ।
ਮੈਂ ਪਾਗਲ ਨੇ ਫੇਰ ਉਹਦੀ ਹੋ ਜਾਣਾ।
ਅੱਜ ਵੀ ਜੇ ਮੁੜ ਆਇਆ ਉਹ।
ਮੈਂ ਪਾਗਲ ਨੇ ਫੇਰ ਉਹਦੀ ਹੋ ਜਾਣਾ।
ਅੱਜ ਵੀ ਜੇ ਮੁੜ ਆਇਆ ਉਹ…..

ਹੁਣ ਵੀ ਮੈਂ ਸ਼ਾਮ ਨੂੰ ਜਾਂਦੀ ਨਹੀਂ ।
ਮੁੰਡਿਆਂ ਤੋਂ ਦੂਰ ਹੀ ਰਹਿੰਦੀ ਹਾਂ।
ਕੋਈ Friend ਮੈਂ ਨਵਾਂ ਬਣਾਉਂਦੀ ਨਹੀਂ ।
ਹੁਣ ਵੀ ਮੈਂ ਪੜ੍ਹਦੀ ਰਹਿੰਦੀ ਆਂ।
ਹੁਣ ਵੀ ਮੈਂ ਵਾਲ ਰੰਗਾਉਂਦੀ ਨਹੀਂ ।
ਹੁਣ ਵੀ ਉਹਦੇ ਸੁਪਨੇ ਬੁਣਦੀ ਹਾਂ ।
ਉਹਦੇ ਪਿੱਛੇ ਲੱਗੀ ਹੁਣ ਵੀ ਮੈਂ ਗੁਰਦਾਸ ਮਾਨ ਨੂੰ ਸੁਣਦੀ ਹਾਂ ।
ਕੰਮ ਹਰ ਇਕ ਹੁਣ ਵੀ ਮੈਂ ਕਰਦੀ ਹਾਂ ।
ਜਿਹੜਾ ਜਿਹੜਾ ਉਹਨੇ ਸਿਖਾਇਆ ਉਹ।
ਮੈਂ ਪਾਗਲ ਨੇ ਫੇਰ ਉਹਦੀ ਹੋ ਜਾਣਾ।
ਅੱਜ ਵੀ ਜੇ ਮੁੜ ਆਇਆ ਉਹ।
ਮੈਂ ਪਾਗਲ ਨੇ ਫੇਰ ਉਹਦੀ ਹੋ ਜਾਣਾ।
ਅੱਜ ਵੀ ਜੇ ਮੁੜ ਆਇਆ ਉਹ…..​
 
Top