ਅੱਜ ਜਿੱਥੇ ਮੈਂ ਹਾਂ ਖੜਾ

bhandohal

Well-known member
ਅੱਜ ਜਿੱਥੇ ਮੈਂ ਹਾਂ ਖੜਾ ਕੱਲ੍ਹ ਕੋਈ ਹੋਰ ਸੀ
ਇਹ ਵੀ ਇੱਕ ਦੌਰ ਹੈ ਤੇ ਉਹ ਵੀ ਇੱਕ ਦੌਰ ਸੀ
ਇੱਕ ਨੇ ਚੁਰਾਇਆ ਮੇਰੇ ਦਿਲ ਦਾ ਸਕੂਨ ਯਾਰਾ
ਇੱਕ ਨੇ ਚੁਰਾਇਆ ਮੇਰੇ ਘਰ ਦਾ ਸਮਾਨ ਸਾਰਾ
ਉਹ ਵੀ ਇੱਕ ਚੋਰ ਸੀ ਤੇ ਉਹ ਵੀ ਇੱਕ ਚੋਰ ਸੀ
ਅੱਜ ਜਿੱਥੇ ਮੈਂ ਹਾਂ ਖੜਾ……………
ਇੱਕ ਦੇ ਸੀ ਘਰ ਰੌਲਾ ਤਾਜ਼ਾ ਵਿਆਹ ਕਰਿਆਂ ਦਾ
ਤੇ ਇੱਕ ਦੇ ਸੀ ਘਰ ਹੁੰਦਾ ਮਾਤਮ ਮਰਿਆਂ ਦਾ
ਉਹ ਵੀ ਇੱਕ ਸ਼ੋਰ ਸੀ ਤੇ ਉਹ ਵੀ ਇੱਕ ਸ਼ੋਰ ਸੀ
ਅੱਜ ਜਿੱਥੇ ਮੈਂ ਹਾਂ ਖੜਾ………………:(:(

by raj
 
Top