Lyrics Holi - Bunty Bhullar - Sad Festivel Song

jatti9933

New member
ਗੀਤ - ਹੋਲੀ
ਗਾਇਕ ਗੀਤਕਾਰ - ਬੰਟੀ ਰਾਮਗੜ੍ਹ ਭੁੱਲਰ

ਬੇਰੰਗ ਹੋ ਗਈ ਜਿੰਦਗੀ ਮੇਰੀ
ਚੰਗੀ ਨਹੀਂ ਅੱਲੜੇ ਗੱਲ ਤੇਰੀ
ਤੂੰ ਮੇਰਾ ਨਹੀ ਮੈਂ ਤੇਰੀ ਨਹੀਂ ਤਮੁ ਜਾਣ ਲੱਗੀ ਇਹ ਬੋਲੀ ਸੀ
ਜਦ ਤੂੰ ਸੀ ਮੇਰੇ ਨਾਲ ਹੀਰੇ ਮੇਰਾ ਤਾਂ ਹਰ ਦਿਨ ਹੋਲੀ ਸੀ....

ਟੁੱਟ ਪਿਆਰ ਦੇ ਗਏ ਗੁਬਾਰੇ ਉਹ
ਗੱਲਾਂ ਮੇਰੀਆਂ ਵਿੱਚ ਹੁੰਘਾਰੇ ਉਹ
ਮੁੜ ਆ ਜਾਵਨ ਦਿਨ ਸਾਰੇ ਉਹ
ਕਿੰਨੇ ਸੀ ਪਲ ਹਾਏ ਪਿਆਰੇ ਉਹ
ਤੂੰ ਮੇਰੇ ਤੇ ਮੈਂ ਤੇਰੇ ਨੀ ਹਾਏ ਦਿਲ ਦੇ ਵਿੱਚ ਥਾਂ ਮੱਲੀ ਸੀ
ਜਦ ਤੂੰ ਸੀ ਮੇਰੇ ਨਾਲ ਹੀਰੇ ਮੇਰਾ ਤਾਂ ਹਰ ਦਿਨ ਹੋਲੀ ਸੀ....

ਮੈਨੂੰ ਬਹੁਤ ਰਵਾਇਆ ਰਾਤਾਂ ਨੇ
"ਬੰਟੀ" ਨੂੰ ਅੱਜ ਵੀ ਆਸਾਂ ਨੇ
ਤੂੰ ਮੁੜ ਆਵੇਂ ਸੀਨੇ ਲਾਵੇਂ
ਰੱਬ ਕੋਲ ਏਹੀ ਅਰਦਾਸਾਂ ਨੇ
ਤੇਰੀ ਫੋਟੋ ਲੱਭੀ ਅੱਜ ਮੈਨੂੰ ਡਾਇਰੀ ਮੈਂ ਇੱਕ ਫਰੋਲੀ ਸੀ
ਜਦ ਤੂੰ ਸੀ ਮੇਰੇ ਨਾਲ ਹੀਰੇ ਮੇਰਾ ਤਾਂ ਹਰ ਦਿਨ ਹੋਲੀ ਸੀ....,,,​
 
Top