bapu da laadla
VIP
ਨਵੀਂ ਦਿੱਲੀ,( 31 ਜੁਲਾਈ ,ਪੀ.ਐਸ.ਐਨ):-ਦਿੱਲੀ ਹਾਈਕੋਰਟ ਨੇ ਆਪਣੇ ਫ਼ੈਸਲੇ ਵਿਚ ਕਿਹਾ ਹੈ ਕਿ ਰਿਸ਼ਤੇ ਵਿਚ ਭਰਾ ਭੈਣ ਲੱਗਣ ਵਾਲੇ ਹਿੰਦੂ ਲੜਕੇ ਲੜਕੀਆਂ ਇਸਾਈ ਧਰਮ ਅਪਣਾਉਣ ਤੋਂ ਬਾਅਦ ਆਪਸ ਵਿਚ ਵਿਆਹ ਕਰ ਸਕਦੇ ਹਨ। ਅਦਾਲਤ ਨੇ ਇਹ ਕਹਿੰਦੇ ਹੋਏ ਇਕ ਸੇਵਾਮੁਕਤ ਜੱਜ ਦੀ ਅਰਜ਼ੀ ਖ਼ਾਰਜ ਕਰ ਦਿੱਤੀ। ਸੇਵਾਮੁਕਤ ਜੱਜ ਨੇ ਆਪਣੇ ਮੈਜਿਸਟ੍ਰੇਟ ਪੁੱਤਰ ਦੇ ਖ਼ਿਲਾਫ਼ ਅਰਜ਼ੀ ਦਾਇਰ ਕੀਤੀ ਸੀ, ਜਿਸ ਨੇ ਧਰਮ ਤਬਦੀਲੀ ਤੋਂ ਬਾਅਦ ਆਪਣੇ ਮਾਮੇ ਦੀ ਲੜਕੀ ਨਾਲ ਵਿਆਹ ਕਰ ਲਿਆ ਸੀ। ਜੱਜ ਸੁਰੇਸ਼ ਕੈਤ ਨੇ ਵਿਆਹ ਦੀ ਜਾਇਜ਼ਤਾ ਨੂੰ ਕਾਇਮ ਰੱਖਦੇ ਹੋਏ ਕਿਹਾ ਕਿ ਪ੍ਰਤੀਵਾਦੀਆਂ ਯਾਨੀ ਪਤੀ ਪਤਨੀ ਦੀ ਧਰਮ ਤਬਦੀਲੀ ਭਾਰਤ ਇਸਾਈ ਵਿਆਹ ਕਾਨੂੰਨ ਦੀ ਧਾਰਾ ਤਿੰਨ ਦੇ ਤਹਿਤ ਉਚਿਤ। ਇਸ ਲਈ ਉਨ੍ਹਾਂ ਦਾ ਵਿਆਹ ਅਜਿਹੇ ਸਬੰਧ ਦੇ ਤਹਿਤ ਨਹੀਂ ਆਉਂਦਾ ਜੋ ਹਿੰਦੂ ਵਿਆਹ ਕਾਨੂੰਨ ਦੇ ਤਹਿਤ ਪਾਬੰਦੀਸ਼ੁਦਾ ਹੋਵੇ। ਆਪਣੇ ਪੁੱਤਰ ਦੇ ਖ਼ਿਲਾਫ਼ ਮਾਮਲਾ ਦਰਜ ਕਰਵਾਉਣ 'ਤੇ ਪਿਤਾ ਨੂੰ ਫਟਕਾਰ ਲਗਾਉਂਦੇ ਹੋਏ ਅਦਾਲਤ ਨੇ ਕਿਹਾ ਕਿ ਇਸ ਪ੍ਰਕਾਰ ਦੀ ਸੋਚ ਨਵੀਂ ਪੀੜ੍ਹੀ ਦੀ ਵਿਆਪਕ ਸੋਚ ਨੂੰ ਨਸ਼ਟ ਕਰਦੀ ਹੈ ਅਤੇ ਕਈ ਵਾਰ ਇਸ ਦਾ ਸਿੱਟਾ ਝੂਠੀ ਸ਼ਾਨ ਲਈ ਕੀਤੀਆਂ ਜਾਣ ਵਾਲੀਆਂ ਹੱਤਿਆਵਾ ਦੇ ਰੂਪ ਵਿਚ ਦਿਖਦਾ ਹੈ। ਅਦਾਲਤ ਨੇ ਅਰਜ਼ੀਕਰਤਾ 'ਤੇ ਵਿਚਾਰ ਕਰਨਾ ਕਰਨ ਯੋਗ ਮਾਮਲਾ ਦਰਜ ਕਰਨ 'ਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ।