Und3rgr0und J4tt1
Prime VIP
ਭਾਰਤੀ ਮੂਲ ਦੇ ਨੌਜਵਾਨ ਵੱਲੋਂ ਸਮਲਗੀ ਵਿਆਹ ਕਰਾਉਣ ’ਤੇ ਹੰਗਾਮਾ
ਡਰਬਨ-ਦੱਖਣੀ ਅਫ਼ਰੀਕਾ ਦੇ ਇਸ ਸ਼ਹਿਰ ’ਚ ਭਾਰਤੀ ਮੂਲ ਦੇ ਇਕ ਨੌਜਵਾਨ ਨੇ ਦੂਸਰੇ ਮਰਦ ਨਾਲ ਸਮ¦ਿਗੀ ਵਿਆਹ ਕੀਤਾ। ਇਹ ਵਿਆਹ ਆਪਣੇ ਆਪ ’ਚ ਵੱਡੀ ਖ਼ਬਰ ਨਹੀਂ ਹੈ ਪਰੰਤੂ ਜਿਸ ਤਰ੍ਹਾਂ ਨਾਲ ਦੋਵਾਂ ਨੇ ਹਿੰਦੂ ਰੀਤੀ-ਰਿਵਾਜ਼ਾਂ ਨਾਲ ਅਗਨੀ ਦੁਆਲੇ ਸੱਤ ਫੇਰੇ ਲੈ ਕੇ ਵਿਆਹ ਕੀਤਾ ਉਸ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਦੱਖਣੀ ਅਫ਼ਰੀਕਾ ’ਚ ਡਰਬਨ ਦੇ ਰਹਿਣ ਵਾਲੇ ਭਾਰਤੀ ਮੂਲ ਦੇ ਵਿਕਰੀ ਸਲਾਹਕਾਰ ਜੋ ਸਿੰਘ ਨੇ ਆਪਣੇ ਦੋਸਤ ਵੇਸਲੇ ਨੋਲਨ ਨਾਲ ਹਿੰਦੂ ਰੀਤੀ-ਰਿਵਾਜ਼ ਨਾਲ ਵਿਆਹ ਕੀਤਾ। ਦੋਵੇਂ ਇਸ ਵਿਆਹ ਲਈ ਪਿਛਲੇ 18 ਮਹੀਨਿਆਂ ਤੋਂ ਤਿਆਰੀ ਕਰ ਰਹੇ ਸਨ। ਦੋਵਾਂ ਲਈ ਆਪਣੇ ਵਿਆਹ ਦੀ ਅਹਿਮੀਅਤ ਏਨੀ ਜ਼ਿਆਦਾ ਸੀ ਕਿ ਉਨ੍ਹਾਂ ਨੇ ਵਿਆਹ ਦੇ ਕਾਰਡ ਵੀ ਵੰਡੇ। ਵਿਆਹ ਇਸ ਮਾਮਲੇ ’ਚ ਵੀ ਅਨੋਖਾ ਸੀ ਕਿ ਜੋ ਨੇ ਨੋਲਸ ਨੂੰ ਅਗਨੀ ਦੇ ਸਾਹਮਣੇ ਮੰਗਲਸੂਤਰ ਵੀ ਪਹਿਨਾਇਆ। ਮਤਲਬ ਕਿ ਜੋ ਪਤੀ ਬਣਿਆ ਤੇ ਨੋਲਨ ਪਤਨੀ। ਨੋਲਨ ਦੇ ਪਰਿਵਾਰ ਨੇ ਇਸ ਵਿਆਹ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਵਿਆਹ ਹੁੰਦਿਆਂ ਹੀ ਡਰਬਨ ’ਚ ਰਹਿਣ ਵਾਲੇ ਭਾਰਤੀ ਭਾਈਚਾਰੇ ਦੇ ਲੋਕਾਂ ’ਚ ਹੰਗਾਮਾ ਮਚ ਗਿਆ। ਹਿੰਦੂ ਪੰਡਿਤ ਇਸ ਸ਼ਾਦੀ ਤੋਂ ਬੇਹਦ ਨਰਾਜ਼ ਹਨ ਅਤੇ ਉਨ੍ਹਾਂ ਦੀ ਨਰਾਜ਼ਗੀ ਕਾਰਨ ਹੀ ਸ਼ਾਦੀ ਕਰਵਾਉਣ ਵਾਲੇ ਪੰਡਿਤ ਨੂੰ ਹੀ ਗਾਇਬ ਹੋਣਾ ਪਿਆ।