ਸੇਵਾ ਮੁਕਤ ਜੱਜ ਸਵਤੰਤਰ ਕੁਮਾਰ ਵਿਰੁੱਧ ਸਰੀਰਕ ਸ਼&#263

[JUGRAJ SINGH]

Prime VIP
Staff member
ਨਵੀਂ ਦਿੱਲੀ 11 ਜਨਵਰੀ (ਏਜੰਸੀ)-ਸੁਪਰੀਮ ਕੋਰਟ ਨੇ ਆਪਣੇ ਇਕ ਹੋਰ ਸੇਵਾ ਮੁਕਤ ਜੱਜ ਸਵੰਤਤਰ ਕੁਮਾਰ ਵਿਰੁੱਧ ਇਕ ਸਿਖਾਂਦਰੂ ਔਰਤ ਵਕੀਲ ਵੱਲੋਂ ਸਰੀਰਕ ਸ਼ੋਸ਼ਣ ਦੀ ਕੀਤੀ ਸ਼ਿਕਾਇਤ ਉਪਰ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਦੇਸ਼ ਦੀ ਸਰਬ ਉੱਚ ਅਦਾਲਤ ਦੇ ਸਮੁੱਚੇ ਜੱਜਾਂ ਵੱਲੋਂ ਪ੍ਰਵਾਨ ਕੀਤੇ ਗਏ ਪ੍ਰਸਤਾਵ ਕਿ ਭਵਿੱਖ ਵਿਚ ਕਿਸੇ ਵੀ ਸੇਵਾ ਮੁਕਤ ਜੱਜ ਵਿਰੁੱਧ ਸ਼ਿਕਾਇਤ 'ਤੇ ਸੁਣਵਾਈ ਨਹੀਂ ਕੀਤੀ ਜਾਵੇਗੀ, ਦੇ ਮੱਦੇਨਜਰ ਮਨੋਨੀਤ ਅਦਾਲਤ ਨੇ ਸਿਖਾਂਦਰੂ ਔਰਤ ਵਕੀਲ ਦੀ ਸ਼ਿਕਾਇਤ ਉਪਰ ਵਿਚਾਰ ਕਰਨ ਤੋਂ ਨਾਂਹ ਕਰਦਿਆਂ ਕਿਹਾ ਕਿ ਉਹ ਕਾਨੂੰਨ ਤਹਿਤ ਮੌਜੂਦ ਰਾਹ ਅਪਣਾ ਸਕਦੀ ਹੈ। ਹੁਣ ਪੀੜਤ ਸਿਖਾਂਦਰੂ ਔਰਤ ਵਕੀਲ ਸੇਵਾ ਮੁਕਤ ਜੱਜ ਵਿਰੁੱਧ ਪੁਲਿਸ ਕੋਲ ਸ਼ਿਕਾਇਤ ਕਰ ਸਕਦੀ ਹੈ। ਸਵੰਤਤਰ ਕੁਮਾਰ ਇਸ ਸਮੇਂ ਨੈਸ਼ਨਲ ਗਰੀਨ ਟ੍ਰਿਬਿਊਨਲਜ਼(ਐਨ.ਜੀ.ਟੀ) ਦੇ ਚੇਅਰਮੈਨ ਹਨ। ਮਈ-ਜੂਨ 2011 ਨੂੰ ਜਿਸ ਸਮੇਂ ਸਿਖਾਂਦਰੂ ਵਕੀਲ ਔਰਤ ਨਾਲ ਸਰੀਰਕ ਛੇੜਛਾੜ ਦੀ ਘਟਨਾ ਵਾਪਰੀ ਸੀ, ਉਸ ਸਮੇਂ ਸਵੰਤਤਰ ਕੁਮਾਰ ਸੁਪਰੀਮ ਕੋਰਟ ਦੇ ਜੱਜ ਸਨ। ਉਸ ਦੇ ਇਤਰਾਜਯੋਗ ਵਿਵਹਾਰ ਕਾਰਨ ਵਕੀਲ ਔਰਤ ਨੇ ਇੰਟਰਨਸ਼ਿੱਪ ਤੋਂ ਅਸਤੀਫਾ ਦੇ ਦਿੱਤਾ ਸੀ। ਮੁੱਖ ਜੱਜ ਪੀ. ਸਤਾਸ਼ਿਵਮ ਨੂੰ ਕੀਤੀ ਸ਼ਿਕਾਇਤ ਵਿਚ ਔਰਤ ਵਕੀਲ ਨੇ 3 ਘਟਨਾਵਾਂ ਦਾ ਵੇਰਵਾ ਦਿੱਤਾ ਹੈ ਜਦੋਂ ਤਤਕਾਲ ਜੱਜ ਸਵੰਤਤਰ ਕੁਮਾਰ ਨੇ ਉਸ ਨਾਲ ਸਰੀਰਕ ਛੇੜਛਾੜ ਕੀਤੀ ਸੀ ਜਿਸ ਤੋਂ ਤੰਗ ਆ ਕੇ ਉਸ ਨੇ ਅਸਤੀਫਾ ਦੇ ਦਿੱਤਾ ਸੀ।
 
Top