ਕਮਲ ਨਾਥ ਦੇ ਖਿਲਾਫ ਫੈਸਲਾ ਰਾਖਵਾਂ ਰਖਿਆ

ਅਮਰੀਕੀ ਅਦਾਲਤ ਨੇ ਕਮਲ ਨਾਥ ਦੇ ਖਿਲਾਫ ਫੈਸਲਾ ਰਾਖਵਾਂ ਰਖਿਆ

ਨਵੰਬਰ 1984 ਵਿਚ ਜਦੋਂ 30, 000 ਤੋਂ ਵੱਧ ਸਿਖਾਂ ਦਾ ਕਤਲ ਕਰ ਦਿੱਤਾ ਗਿਆ ਸੀ , ਦੇ ਮਾਮਲੇ ਦੀ ਇਤਿਹਾਸ ਵਿਚ ਪਹਿਲੀ ਵਾਰੀ ਕਿਸੇ ਵਿਦੇਸ਼ੀ ਅਦਾਲਤ ਵਿਚ ਸੁਣਵਾਈ ਹੋਈ ਹੈ। ਅਮਰੀਕਾ ਦੇ ਦਖਣੀ ਜ਼ਿਲਾ ਨਿਊਯਾਰਕ ਦੀ ਸੰਘੀ ਅਦਾਲਤ ਦੀ ਜੱਜ ਰੋਬਰਟ ਡਬਲਯੂ ਸਵੀਟ ਨੇ ਕਮਲ ਨਾਥ ਦੇ ਖਿਲਾਫ ਸਿਖ ਨਸਲਕੁਸ਼ੀ ਕੇਸ ਵਿਚ ਦਲੀਲਾਂ ਸੁਣੀਆਂ ੇ ਆਪਣੇ ਫੈਸਲਾ ਰਾਖਵਾਂ ਰੱਖ ਲਿਆ ਹੈ। 1 ਨਵੰਬਰ 1984 ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ, ਜਿਥੇ ਕਈ ਸਿਖਾਂ ਨੂੰ ਜਿਊਂਦੇ ਸਾੜ ਦਿੱਤਾ ਗਿਆ ਸੀ, 'ਤੇ ਹਮਲਾ ਕਰਨ ਵਾਲੀ ਹਥਿਆਰਬੰਦ ਭੀੜ ਦੀ ਅਗਵਾਈ ਕਰਨ ਵਿਚ ਨਿਭਾਈ ਭੂਮਿਕਾ ਲਈ ਕਮਲ ਨਾਥ ਦੇ ਖਿਲਾਫ ਕੇਸ ਦਾਇਰ ਕੀਤਾ ਗਿਆ ਹੈ। ਅੱਜ ਦੀ ਸੁਣਵਾਈ ਦੌਰਾਨ ਕਮਲ ਨਾਥ ਕੂਟਨੀਤਿਕ ਛੋਟ ਦੇ ਆਪਣੇ ਦਾਅਵੇ ਦੇ ਸਮਰਥਨ ਵਿਚ ਅਮਰੀਕੀ ਗ੍ਰਹਿ ਵਿਭਾਗ ਤੋਂ ‘ਸਟੇਟਮੈਂਟ ਆਫ ਇੰਟਰੈਸਟ' ਪੇਸ਼ ਕਰਨ ਵਿਚ ਨਾਕਾਮ ਰਿਹਾ। ਇਹ ਪਹਿਲੀ ਵਾਰੀ ਹੋਇਆ ਹੈ ਕਿ ਭਾਰਤ ਦੀ ਨਿਆਂ ਪ੍ਰਣਾਲੀ ਤੋਂ ਬਚਦੇ ਆ ਰਹੇ ਸਿਖ ਨਸਲਕੁਸ਼ੀ ਦੇ ਦੋਸ਼ੀਆਂ ਦੇ ਖਿਲਾਫ ਅਮਰੀਕੀ ਅਦਾਲਤ ਨੇ ਅੱਜ ਇਕ ਮਹੱਤਵਪੂਰਨ ਸੁਣਵਾਈ ਕੀਤੀ ਹੈ।
 
Top