ਇੱਕ facebook ਹੀ ਰਹਿ ਗਈ ਦੁਨੀਆ ਤੇ

*Amrinder Hundal*

Hundal Hunterz
ਇੱਕ ਫੇਸਬੁੱਕ
ਹੀ ਰਹਿ ਗਈ ਦੁਨੀਆ ਤੇ ,ਬਾਕੀ ਤਾਂ ਸਭ ਕੁਛ ਭਾਂਡੇ ਚ' ਵੜ੍ਹ ਗਿਆ ,
ਇਥੋਂ ਹੀ ਪਤਾ ਲਗਦਾ ਅੱਜਕੱਲ ਬਈ ਕਿਹੜਾਜੰਮਿਆ ਤੇ ਕਿਹੜਾ ਗੱਡੀ ਚੜ੍ਹ ਗਿਆ ,
ਕੀਹਦੇ ਕੁੱਤੇ ਨੇ ਦੰਦੀ ਵੱਡੀ ਤੇ ਕੀਹਦੇ ਸੱਪ ਲੜ੍ਹ ਗਿਆ ,
ਕੀਹਦੀ ਗੁੱਡੀ ਭੱਜ ਗਈ ਤੇ ਕਿਹਦਾ ਕਾਕਾਥਾਣੇ ਧਰ ਲਿਆ ,
ਹੁਣ ਤਾਂ ਵਿਆਹ ਵੀ ਫੇਸਬੁੱਕ ਤੇ ਹੀ ਹੁੰਦੇ ਨੇ , ਘਰ ਭਾਵੇਂ ਦਾਲ ਨਾਹ ਹੋਵੇ ,
ਸਟੇਟਸ ਚ' ਜਨਾਬ kfc ਬੈਠੇ ਹੁੰਦੇ ਨੇ ,
ਘਰਦਿਆਂ ਨੂੰ ਨੀ ਪਤਾ ਹੁੰਦਾ ਬਈ ਕਿਥੇ ਆ ਜਵਾਕ ਸਾਡਾ ,
ਫੋਟੋਆਂ ਅੱਪਲੋਡ ਕਰ ਕੇ ਮਾਹਰਾਜ ਟੈਗ ਕਰ ਰਹੇ ਹੁੰਦੇ ਨੇ ,
ਕੰਮ ਕੋਈ ਕਰ ਕੇ ਰਾਜੀ ਨੀ ਹੈ , ਕਿਥੋਂ ਦੇਸ਼ ਚ' ਕ੍ਰਾਂਤੀ ਲੈ ਆਈਏ ?
ਹੁਣ ਤਾਂ ਆਉਣ ਆਲੇ ਸਮੇਂ ਤੱਕ ਇਹ ਹਾਲ ਹੋ ਜਾਣਾ ,
ਜੇ ਕਿਸੇ ਦੀ id ਹੈਕ ਵੀ ਹੋਵੇ ਤਾਂ ਬੁੜ੍ਹੀਆਂ ਨੇ ਕਿਹਾ ਕਰਨਾ ਬਈ ,
ਓ ਫਲਾਣੇ ਫਲਾਣੇ ਦੀ ਵਿਚਾਰੇ ਦੀ id ਦਾ ਅਫਸੋਸ ਕਰ ਆਈਏ , ,
 
Top