ਮਿਸ ਪੂਜਾ ਕਿਊਂ ਅਜਕੱਲ ਮਿਸ ਮਾਰਨ ਲੱਗੀ

ਮੈਨੂੰ ਤਾਂ ਇਸ ਸਭ ਤੇ ਯਕੀਨ ਹੀ ਨਹੀਂ ਹੋ ਰਿਹਾ ..
ਇੰਝ ਲੱਗਦਾ ਮੈਂ ਸੁਫ਼ਨੇ 'ਚ ਹਾਂ ਤੇ ਗੂੜੀ ਨੀਂਦੇ ਸੌਂ ਰਿਹਾ ..
ਕੋਈ ਆਵੇ .. ਆ ਗੱਲ ਸਮਝਾਵੇ ,, ਇਹ ਕੀ ਵਰਤ ਰਿਹਾ ਭਾਣਾ ..
ਪਹਿਲਾਂ 1 ਦਿਨ 'ਚ 15 ਤੇ ਹੁਣ 15 ਦਿਨਾਂ 'ਚ 1 ਵੀ ਨਹੀਂ ਗਾਣਾ ..

ਮੇਰੀ ਤਾਂ ਨੀਂਦ ਹੀ ਉਡਾਤੀ ਇਹ ਕੈਸੀ ਹਵਾ ਵੱਗੀ ..
ਮਿਸ ਪੂਜਾ ਕਿਊਂ ਅਜਕੱਲ ਮਿਸ ਮਾਰਨ ਲੱਗੀ ..
ਜਿੱਦਣ ਦਾ ਇਹ ਸਭ ਹੋ ਰਿਹਾ ਉਸ ਦਿਨ ਦਾ ਗਲੋਂ ਲੰਘਦਾ ਵੀ ਨੀ ਦਾਣਾ..
ਪਹਿਲਾਂ 1 ਦਿਨ 'ਚ 15 ਤੇ ਹੁਣ 15 ਦਿਨਾਂ 'ਚ 1 ਵੀ ਨਹੀਂ ਗਾਣਾ ..

ਕਿੱਥੇ ਤੁਰ ਗਈ ਯਾਰੋ ਮਿਸ ਪੂਜਾ
ਕਿਤੇ ਇਹਨੇ ਕੰਮ ਲੱਭ ਤਾਂ ਨੀ ਲਿਆ ਦੂਜਾ ..
ਫ਼ਿਰ ਤੋਂ ਪੈ ਗਈ ਤਾਂ ਨੀ ਸਕੂਲੇ ,, ਕਿੱਤਾ ਫੜ ਲਿਆ ਪੁਰਾਣਾ ..
ਪਹਿਲਾਂ 1 ਦਿਨ 'ਚ 15 ਤੇ ਹੁਣ 15 ਦਿਨਾਂ 'ਚ 1 ਵੀ ਨਹੀਂ ਗਾਣਾ ..

ਕਿਤੇ ਕੀਤੀ ਅਰਦਾਸ ਰੱਬ ਕੰਨੀਂ ਤਾਂ ਨੀ ਪੈ ਗਈ ..
ਜਿਹੜੀ ਗਾਉਂਦੀ-ਗਾਉਂਦੀ ਪੂਜਾ ਚੁੱਪ-ਚਾਪ ਬਹਿ ਗਈ ..
ਕਹਿੰਦੇ ਬੱਚਿਆਂ ਦੀ ਰੱਬ ਸੁਣਦਾ ਕਿਤੇ ਕੋਈ ਅਰਦਾਸ ਕਰ ਤਾਂ ਨੀ ਗਿਆ ਨਿਆਣਾ ..

ਪਹਿਲਾਂ 1 ਦਿਨ 'ਚ 15 ਤੇ ਹੁਣ 15 ਦਿਨਾਂ 'ਚ 1 ਵੀ ਨਹੀਂ ਗਾਣਾ ..

ਉਡਦੀ-ਉਡਦੀ ਆਈ ਖ਼ਬਰ ਪੂਜਾ ਫ਼ਿਲਮਾਂ 'ਚ ਆਈ ਹੈ ..
ਪੰਜਾਬੀ ਸਿਨੇਮੇ ਦੀ ਟਾਈਟੈਨਿਕ** ਵੀ ਉਹਨੇ ਹੀ ਡਬਾਈ ਹੈ ..
ਪਰਦੇ ਤੇ ਆ ਇੰਨੇ ਨਖ਼ਰੇ ਤਾਂ ਦਿਖਾਤੇ ,, ਹੁਣ ਕਿਹੜਾ ਰਹਿ ਗਿਆ ਦਿਖਾਣਾ ..
ਪਹਿਲਾਂ 1 ਦਿਨ 'ਚ 15 ਤੇ ਹੁਣ 15 ਦਿਨਾਂ 'ਚ 1 ਵੀ ਨਹੀਂ ਗਾਣਾ ..

ਉਹਦੇ ਲਈ ਗਾਇਕੀ ਸਿਰਫ਼ ਪੈਸਾ ਹੈ ,, Passion ਤਾਂ ਨਹੀਂ..
ਉਹਦੇ ਨਾ ਗਾਉਣ ਦਾ ਮਤਲਬ ਗਾਇਕਾਂ ਦਾ Reccession ਤਾਂ ਨਹੀਂ ..
ਲੱਗਦਾ ਜਨਤਾ ਨੇ ਮੂੰਹ ਮੋੜ ਲਿਆ, ਅੱਜ ਦਾ ਨਾਗਰਕ ਹੋ ਗਿਆ ਸਿਆਣਾ..
ਪਹਿਲਾਂ 1 ਦਿਨ 'ਚ 15 ਤੇ ਹੁਣ 15 ਦਿਨਾਂ 'ਚ 1 ਵੀ ਨਹੀਂ ਗਾਣਾ ..

ਉਹ ਇੰਨੇ ਸੁਰ ਲਾਉਂਦੀ ਆ , "gurpreet" ਤੂੰ ਇਕ ਵੀ ਲਾਕੇ ਦਿਖਾਦੇ ..
ਉਹਨੂੰ ਗਾਉਣੋ ਹਟਾਊਦਾਂ ਤੂੰ ਆਪ ਇਕ ਵੀ ਲਾਇਨ ਗਾਕੇ ਦਿਖਾਦੇ ,,
ਕੋਈ Positive ਗੱਲ ਕਰ ਹੁਣ ਤੂੰ ਛੱਡ ਤਵਾ ਲਾਣਾ ...
ਪਹਿਲਾਂ 1 ਦਿਨ 'ਚ 15 ਤੇ ਹੁਣ 15 ਦਿਨਾਂ 'ਚ 1 ਵੀ ਨਹੀਂ ਗਾ
 
Top