Lyrics asi kach sa lyrics Rishpal Boparai (yakoob khan)

KAPTAAN

Prime VIP
ਕੋਈ ਦੋਸ਼ ਨਹੀਂ ਗਾ ਤੇਰਾ ਨੀ, ਇਹ ਤਾਂ ਦੁਨੀਆਂ ਦਾ ਦਸਤੂਰ ਕੁੜੇ
ਹਰ ਵਾਰ ਹੁਸਨ ਨੇ ਕੀਤਾ ਏ, ਇਸ਼ਕੇ ਨੂੰ ਚੂਰੋ-ਚੂਰ ਕੁੜੇ
ਤੂੰ ਆਪਣਾ ਫਰਜ਼ ਅਦਾ ਕੀਤਾ, ਤੇਰਾ ਕੰਮ ਸੀ ਸਾਨੂੰ ਲੁੱਟਣਾ ਨੀ ਹਾਏ...
ਮੈਂ ਕੱਚ ਸਾਂ ਕੱਚ ਦੀ ਕਿਸਮਤ ਵਿਚ ਆਖਰ ਤਾਂ ਹੁੰਦੈ ਟੁੱਟਣਾ ਨੀ
ਮੈਂ ਕੱਚ ਸਾਂ ਕੱਚ ਦੀ ਕਿਸਮਤ ਵਿਚ ਆਖਰ ਤਾਂ ਹੁੰਦੈ ਟੁੱਟਣਾ ਨੀ ਹੋ ਹੋ ਹੋ...................

ਉਂਝ ਸਾਡੀ ਇਸ ਬਰਬਾਦ ਵਿਚ, ਤੇਰਾ ਸਹਿਯੋਗ ਬਥੇਰਾ ਏ
ਪਰ ਅੱਜ ਜੋ ਸਾਡੀ ਕਦਰ ਹੋਈ, ਇਹਦੇ ਵਿਚ ਵੀ ਹੱਥ ਤੇਰਾ ਏ

ਤੂੰ ਨਾ ਸੁੱਟਦੀ ਤਾਂ ਕਿਸਨੇ ਸੀ, ਇੰਝ ਹੰਬਲਾ ਮਾਰ ਕੇ ਉੱਠਣਾ ਨੀ ਹਾਏ
ਮੈਂ ਕੱਚ ਸਾਂ ਕੱਚ ਦੀ ਕਿਸਮਤ ਵਿਚ ਆਖਰ ਤਾਂ ਹੁੰਦੈ ਟੁੱਟਣਾ ਨੀ
ਮੈਂ ਕੱਚ ਸਾਂ ਕੱਚ ਦੀ ਕਿਸਮਤ ਵਿਚ ਆਖਰ ਤਾਂ ਹੁੰਦੈ ਟੁੱਟਣਾ ਨੀ ਹੋ ਹੋ ਹੋ...................

ਦੁੱਖ ਇਹ ਨਹੀਂ ਕੇ ਤੂੰ ਗੈਰ ਹੋਈ, ਦੁੱਖ ਇਹ ਹੈ ਕਿ ਤੈਨੂੰ ਪਰਖ ਨਹੀਂ
ਸਾਨੂੰ ਗਿਲਾ ਹੈ ਆਪਣੀ ਕਿਸਮਤ ਤੇ, ਤੇਰੇ ਤੇ ਕੋਈ ਹਰਕ ਨਹੀਂ

ਤੁੰ ਸ਼ਿਕਾਰਨ ਸੀ ਤੇਰਾ ਕੰਮ ਸੀ ਨੀ, ਹਰ ਇਕ ਤੇ ਜਾਲ ਨੂੰ ਸੁੱਟਣਾ ਨੀ
ਮੈਂ ਕੱਚ ਸਾਂ ਕੱਚ ਦੀ ਕਿਸਮਤ ਵਿਚ ਆਖਰ ਤਾਂ ਹੁੰਦੈ ਟੁੱਟਣਾ ਨੀ
ਮੈਂ ਕੱਚ ਸਾਂ ਕੱਚ ਦੀ ਕਿਸਮਤ ਵਿਚ ਆਖਰ ਤਾਂ ਹੁੰਦੈ ਟੁੱਟਣਾ ਨੀ ਹੋ ਹੋ ਹੋ..........
 
Top