Lyrics Prabh Gill - Sohniye

x1x

Elite
ਨਿੱਤ ਦਿਲ ਨਾਲ ਸਲਾਹ ਆਵਾਂ ਕਰਕੇ, ਓ ਅੱਜ ਕਹਿ ਹੀ ਦੇਣਾ ਤੇਰਾ ਹੱਥ ਫੜ ਕੇ
ਬਸ ਵੇਖਦਾ ਹੀ ਬਿਲੋ ਤੈਨੂੰ ਰਹਿ ਜਾਵਾਂ, ਓ ਤੂੰ ਹੀ ਟੁਰ ਜਾਵੇਂ ਪਾਸਾ ਜਿਹਾ ਕਰ ਕੇ
ਮੁੱਲ ਪਾ ਦੇ ਸਾਡੇ ਸੱਚੇ ਨੀ ਪਿਆਰ ਦਾ, ਨਿ ਵੇਖ ਦਿਲੋਂ ਅਸੀਂ ਚਾਹਿਆ ਤੈਨੁੰ ਸੋਹਣੀਏ..
ਤੂੰ ਹੀ ਪੁੱਛ ਲੈ ਹਾਏ ਨੀ ਆਪੇ ਪੁੱਛ ਲੈ ਪੁੱਛ ਲੈ
ਤੂੰ ਹੀ ਪੁੱਛ ਲੈ ਮੈਂ ਕਾਹਤੋਂ ਗੇੜੇ ਮਾਰਦਾਂ, ਹੋ ਮੈਥੋਂ ਜਾਇਆ ਨੀ ਬੁਲਾਇਆ ਤੈਨੂੰ ਸੋਹਣੀਏ
ਆਪੇ ਪੁੱਛ ਲੈ ਮੈਂ ਕਾਹਤੋਂ ਗੇੜੇ ਮਾਰਦਾਂ, ਹੋ ਮੈਥੋਂ ਜਾਇਆ ਨੀ ਬੁਲਾਇਆ ਤੈਨੂੰ ਸੋਹਣੀਏ

ਤੇਰੇ ਪਿੱਛੇ ਹੋਇਆ ਫਿਰਦਾ ਸੁਦਾਈ ਨੀ, ਹੋ ਮੈਨੂੰ ਭੁੱਲ ਗਈ ਏ ਸੋਹਣੀਏ ਪੜਾਈ ਨੀ
ਬਸ ਕਾਲਜ਼ ਮੈਂ ਆਵਾਂ ਤੇਰੇ ਕਰਕੇ, ਹੋ ਬੜੇ ਦਿਨਾਂ ਤੋਂ ਕਲਾਸ ਕੋਈ ਲਾਈ ਨੀ
ਭੁੱਖਾ ਰਹਾਂ ਸਦਾ ਤੇਰੇ ਹੀ ਦੀਦਾਰ ਦਾ, ਨੀ ਕੈਸਾ ਰੋਗ ਇਹ ਤੂੰ ਮੈਨੂੰ ਲਾਇਆ ਸੋਹਣੀਏ
ਤੂੰ ਹੀ ਪੁੱਛ ਲੈ ਹਾਏ ਨੀ ਆਪੇ ਪੁੱਛ ਲੈ ਪੁੱਛ ਲੈ
ਤੂੰ ਹੀ ਪੁੱਛ ਲੈ ਮੈਂ ਕਾਹਤੋਂ ਗੇੜੇ ਮਾਰਦਾਂ, ਹੋ ਮੈਥੋਂ ਜਾਇਆ ਨੀ ਬੁਲਾਇਆ ਤੈਨੂੰ ਸੋਹਣੀਏ
ਆਪੇ ਪੁੱਛ ਲੈ ਮੈਂ ਕਾਹਤੋਂ ਗੇੜੇ ਮਾਰਦਾਂ, ਹੋ ਮੈਥੋਂ ਜਾਇਆ ਨੀ ਬੁਲਾਇਆ ਤੈਨੂੰ ਸੋਹਣੀਏ

ਤੈਨੂੰ ਕਹਿਣ ਤੋਂ ਸਦਾ ਹੀ ਰਹਿੰਦਾ ਸੰਘਦਾ, ਹੋ ਪਲ ਪਲ ਤੇਰੇ ਬਿਨਾਂ ਔਖਾ ਲੰਘਦਾ
ਕਦੇ ਜਿੰਦਗੀ 'ਚ ਹੋਵੇਂ ਤੂੰ ਉਦਾਸ ਨਾ, ਰਹਿੰਦਾ ਰੱਬ ਤੋਂ ਦੁਆਵਾਂ ਸਦਾ ਮੰਗਦਾ......੨
ਹਰ ਪਲ ਤੇਰੀ ਯਾਦ 'ਚ ਗੁਜ਼ਾਰਦਾ, ਨੀ ਕਦੇ ਦਿਲੋਂ ਨਾ ਭੁਲਾਇਆ ਤੈਨੂੰ ਸੋਹਣੀਏ
ਤੂੰ ਹੀ ਪੁੱਛ ਲੈ ਹਾਏ ਨੀ ਆਪੇ ਪੁੱਛ ਲੈ ਪੁੱਛ ਲੈ
ਤੂੰ ਹੀ ਪੁੱਛ ਲੈ ਮੈਂ ਕਾਹਤੋਂ ਗੇੜੇ ਮਾਰਦਾਂ, ਹੋ ਮੈਥੋਂ ਜਾਇਆ ਨੀ ਬੁਲਾਇਆ ਤੈਨੂੰ ਸੋਹਣੀਏ
ਆਪੇ ਪੁੱਛ ਲੈ ਮੈਂ ਕਾਹਤੋਂ ਗੇੜੇ ਮਾਰਦਾਂ, ਹੋ ਮੈਥੋਂ ਜਾਇਆ ਨੀ ਬੁਲਾਇਆ ਤੈਨੂੰ ਸੋਹਣੀਏ

ਨਾਮ ਜ਼ਿੰਦਗੀ ਮੈਂ ਜਾਉਂ ਤੇਰੇ ਕਰ ਨੀ, ਕਦੇ ਮਰਨਾ ਪਿਆ ਤੇ ਜਾਉਂ ਮਰ ਨੀ
ਹਰ ਹਾਲ ਵਿਚ ਤੈਨੂੰ ਬਿਲੋ ਪਾਉਣਾ ਨੀ, ਹੋ ਜਾਣਾ ਇਸ਼ਕ ਸਮੁੰਦਰਾਂ ਨੂੰ ਤਰ ਨੀ......੨
"ਦੇਵ ਸੰਧੂ" ਨੂੰ ਤੂੰ ਹੱਕ ਦੇ ਦੇ ਪਿਆਰ ਦਾ, ਨੀ ਓਹਨੇ ਲੇਖਾਂ 'ਚ ਲਿਖਾਇਆ ਤੈਨੂੰ ਸੋਹਣੀਏ

ਤੂੰ ਹੀ ਪੁੱਛ ਲੈ ਹਾਏ ਨੀ ਆਪੇ ਪੁੱਛ ਲੈ ਪੁੱਛ ਲੈ
ਤੂੰ ਹੀ ਪੁੱਛ ਲੈ ਮੈਂ ਕਾਹਤੋਂ ਗੇੜੇ ਮਾਰਦਾਂ, ਹੋ ਮੈਥੋਂ ਜਾਇਆ ਨੀ ਬੁਲਾਇਆ ਤੈਨੂੰ ਸੋਹਣੀਏ
ਆਪੇ ਪੁੱਛ ਲੈ ਮੈਂ ਕਾਹਤੋਂ ਗੇੜੇ ਮਾਰਦਾਂ, ਹੋ ਮੈਥੋਂ ਜਾਇਆ ਨੀ ਬੁਲਾਇਆ ਤੈਨੂੰ ਸੋਹਣੀਏ......
 
Top