ਦੇਖ ਕਬੀਰਾ ਫਿਰ ਹੈ ਰੋਇਆ==

ਪਾਣੀ ਵਿੱਚ ਜ਼ਹਿਰ ਰਲਾਇਆ-
ਮਿੱਟੀ ਨੂੰ ਵੀ ਮਾਰ ਮੁਕਾਇਆ-
ਵਿੱਚ ਹਵਾਵਾਂ ਭਾਂਬੜ ਮਚਿਆ-
ਮੇਰਾ ਦਿਲ ਅਜੇ ਨਾ ਰੱਜਿਆ-
ਭਗਤ ਬੜਾ ਮੈਂ, ਰੱਬ ਧਿਆਵਾਂ-
ਰੱਜਿਆਂ ਨੂੰ ਰੋਟੀ ਖਵਾਵਾਂ-
ਸੜਕਾਂ ਉੱਤੇ ਲਾ ਕੇ ਲੰਗਰ,
ਦੂਰ ਤਲਕ ਕੂੜਾ ਖਿੰਡਾਵਾਂ-
ਨਾ ਮੈਦਾਨ ਨਾ ਕੋਈ ਪਾਰਕ,
ਸਿਵਿਆਂ ਨੂੰ ਮੈਂ ਖੂਬ ਸਜਾਵਾਂ-
ਕੀ ਕਰਨਾ, ਕੀ ਨਹੀ ਹੈ ਕਰਨਾ,
ਸਭ ਕੁਝ ਮੈਂ ਤਾਂ ਭੁਲਿਆ ਹੋਇਆ-
ਜੀਵਨ ਦਾ ਕੋਈ ਚੱਜ ਨਾ ਮੈਨੂੰ,
ਖੁਦਕੁਸ਼ੀ ਤੇ ਤੁਲਿਆ ਹੋਇਆ-
ਮੈਂ ਪੈਸੇ ਦੀ ਭੁਖ ਦਾ ਮਾਰਿਆ,
ਅਕਲੋਂ ਨਿਰਾ ਹਾਂ ਅੰਨਾ ਹੋਇਆ-
ਆਪਣੀ ਮੌਤ ਸਹੇੜਦਾ ਮੈਨੂੰ,
ਦੇਖ ਕਬੀਰਾ ਫਿਰ ਹੈ ਰੋਇਆ==
 
Top