ਕੀ ਹਾਲ "ਗੈਰੀ" ਦਾ ਹੋਇਆ ਏ written by Gerry

ਸ਼ਾਇਰਾਂ ਨੂੰ ਕੋਈ ਪਸੰਦ ਨਹੀਂ ਕਰਦਾ ਜਦੋਂ ਕਹਿ ਦਵੋ ਕੇ ਮੁੰਡਾ ਸ਼ਾਇਰ ਹੈ ..ਸ਼ਾਇਰੀ ਕਰਦਾ ਹੈ ਤਾਂ ਰਿਸ਼ਤਾ ਹੀ ਨਹੀਂ ਹੁੰਦਾ ..ਪਰ ਸ਼ਾਇਰੀ ਲਈ ਵਾਹ ਵਾਹ ਕਰ ਜਾਦੇਂ ਨੇ ..ਪਰ ਦਿਲੋਂ ਚੰਗਾ ਕੋਈ ਨਹੀਂ ਸਮਝਦਾ...ਗੈਰੀ
..
ਕੀ ਹਾਲ "ਗੈਰੀ" ਦਾ ਹੋਇਆ ਏ
ਕਿੰਨੀਆਂ ਰਾਤਾਂ ਏ ਰੋਇਆ ਏ..
ਦਰਦਾਂ ਨੂੰ ਹੁਣ ਲਿਖਦਾ ਰਹਿੰਦਾ
ਹਰ ਇੱਕ ਤੋਂ ਏ ਸਿਖਦਾ ਰਹਿੰਦਾ
ਖਬਰ ਮੇਰੀ ਤਾਂ ਕੋਈ ਲੈੰਦਾ ਨਾ
ਕੋਲ ਮੇਰੇ ਕੋਈ ਹੁਣ ਬੈੰਦਾ ਨਾ
ਕਹਿੰਦੇ ਨੇ ਏ ਝੱਲਾ ਹੋਇਆ ਏ
ਕੀ ਹਾਲ "ਗੈਰੀ" ਦਾ ਹੋਇਆ ਏ
ਕਿੰਨੀਆਂ ਰਾਤਾਂ ਏ ਰੋਇਆ ਏ....
.
ਮੇਰੇ ਜਜ਼ਬਾਤਾਂ ਨੂੰ ਸਮਝਦਾ ਨੀ ਕੋਈ
ਫਕਰਾਂ ਦੇ ਵਾਂਗੂੰ ਕੈਸੀ ਹਾਲਤ ਹੋਈ
ਬੋਲ ਕੁਬੋਲ ਮੈਨੂੰ ਸਾਰੇ ਬੋਲ ਜਾਦੇਂ ਨੇ
ਜ਼ਖਮ ਪੁਰਾਣੇ ਮੇਰੇ ਕਿਉਂ ਖੋਲ ਜਾਦੇਂ ਨੇ
ਖੌਰੇ ਕਿਹਡ਼ੇ ਖਿਆਲਾਂ ਚ ਖੋਇਆ ਏ
ਕੀ ਹਾਲ "ਗੈਰੀ" ਦਾ ਹੋਇਆ ਏ
ਕਿੰਨੀਆਂ ਰਾਤਾਂ ਏ ਰੋਇਆ ਏ....
..
ਓਹ ਦਿਨ ਬਚਪਨ ਦੇ ਚੰਗੇ ਸੀ
ਓਦੋਂ ਪੈਰ ਵੀ ਰਹਿੰਦੇ ਨੰਗੇ ਸੀ
ਨਾ ਹੀ ਸਿਰ ਤੇ ਕੋਈ ਬੋਝ ਸੀ
ਨਾ ਇਸ਼ਕ ਪਿਆਰ ਦੇ ਪੰਗੇ ਸੀ
ਅੱਜ ਪੱਚੀਆਂ ਵਰਿਆਂ ਦਾ ਹੋਇਆ ਏ
ਕੀ ਹਾਲ "ਗੈਰੀ" ਦਾ ਹੋਇਆ ਏ
ਕਿੰਨੀਆਂ ਰਾਤਾਂ ਏ ਰੋਇਆ ਏ..
..
ਸ਼ਾਇਰਾਂ ਨੂੰ ਨਾ ਕੋਈ ਚੰਗਾ ਜਾਣਦਾ
ਕੋਣ ਏਨਾਂ ਨਾਲ ਖੁਸ਼ੀਆਂ ਮਾਣਦਾ
ਕਹਿ ਤਾਂ ਜਾਦੇਂ ਨੇ ਕਮਾਲ ਕਰ ਦਿੱਤੀ
"ਗੈਰੀ" ਜੀ ਜਾਨ ਤਲੀ ਤੇ ਧਰ ਦਿੱਤੀ
ਪਰ ਅੰਦਰੋਂ ਆਖਦੇ ਨੇ ਮੋਇਆ ਏ
ਕੀ ਹਾਲ "ਗੈਰੀ" ਦਾ ਹੋਇਆ ਏ
ਕਿੰਨੀਆਂ ਰਾਤਾਂ ਏ ਰੋਇਆ ਏ..
..
ਏ ਤਾਂ ਯਾਰੋ ਮੇਰੀ ਹੱਡ ਬੀਤੀ
ਦੁਨੀਆਂ ਨੇ ਮੇਰੇ ਨਾਲ ਕੀਤੀ
ਸ਼ਾਇਰਾਂ ਦਾ ਇੰਝ ਹੁੰਦਾ ਹਾਲ
ਸੌੰਦਾ ਭੁੱਖਾ ਨਾ ਖਾਣ ਨੂੰ ਦਾਲ
ਕਿੰਨੀਆਂ ਮੁਸੀਬਤਾਂ ਢੋਇਆ ਏ
ਕੀ ਹਾਲ "ਗੈਰੀ" ਦਾ ਹੋਇਆ ਏ
ਕਿੰਨੀਆਂ ਰਾਤਾਂ ਏ ਰੋਇਆ ਏ..
writer Gurwinder singh.Gerry 21/11/2011
 
Last edited:

preet_singh

a¯n¯i¯m¯a¯l¯_¯l¯o¯v¯e¯r¯
ਸ਼ਾਇਰਾਂ ਨੂੰ ਕੋਈ ਪਸੰਦ ਨਹੀਂ ਕਰਦਾ ਜਦੋਂ ਕਹਿ ਦਵੋ ਕੇ ਮੁੰਡਾ ਸ਼ਾਇਰ ਹੈ ..ਸ਼ਾਇਰੀ ਕਰਦਾ ਹੈ ਤਾਂ ਰਿਸ਼ਤਾ ਹੀ ਨਹੀਂ ਹੁੰਦਾ ..ਪਰ ਸ਼ਾਇਰੀ ਲਈ ਵਾਹ ਵਾਹ ਕਰ ਜਾਦੇਂ ਨੇ ..ਪਰ ਦਿਲੋਂ ਚੰਗਾ ਕੋਈ ਨਹੀਂ ਸਮਝਦਾ...

shi gal khi veer :(
 

$hokeen J@tt

Prime VIP
sab to pehli gal te eh veere ki kavta bahut hi lajwaab si :wah
Just Awesome :wah :wah

baki rahi shayra nu na pasand kite jaan wali gal.......... ta veere kuch had tak te me v tuhade to sehmat aa....... bt poori tarah nai :no

according to me........ shayar de dil to komal te saaf dil kise da nai ho sakda...... te usdi keemat oh kade nai paa sakda jo is nu samajh na sake......... par jo samajhda hai oh maan v denda hai :y.......... shayari tuahdi khoobi hai...... so just unna wal vekho jo tuhanu maan dende ne........... baki rahi gal jagg di........ te ajtak jag kise masle te kadi katha hoya hai......... sab di apni apni soch te apni apni galla...........

tusi bahut hi change shayar ho....... te iste maan karo na ki gila mehsoos karo...... :jaffi

:fu
 
Top