ਅਣਡਿਠੀ ਮਾਂ

ਬਚਪਨ ਸੁੰਨਾ ਸੀ ਮਾਂ ਦੀ ਗੋਦ ਬਿਨਾਂ,
ਛਾਂ ਮਮਤਾ ਦੀ ਕੀ ਹੈ ਸਮਝ ਸਕਾਂ ਨਾ ਮੈਂ,
ਲਲਕ ਮਾਂ ਦੇ ਪਿਆਰ ਦੀ ਰਹੀ ਦਿਲ ਵਿੱਚ,
ਤੜਫਣ ਏਹ ਕੀ ਹੈ ਸਮਝ ਸਕਾਂ ਨਾ ਮੈਂ,
ਕੋਈ ਦੁਖ ਵੰਡਾਂ,ਕੋਈ ਸੁਖ ਵੰਡਾਂ,
ਤੇਰੇ ਬਿਨ ਆਸ ਏਹ ਕੀ ਹੈ ਸਮਝ ਸਕਾਂ ਨਾ ਮੈਂ,
ਮੇਰੀ "ਅਣਡਿਠੀ ਮਾਂ " ਯਾਦ ਆਉਣ ਨੂੰ ਤੇਰੀ ਕੋਈ ਯਾਦ ਵੀ ਨਹੀਂ,
ਯਾਦ ਤੇਰੀ ਫਿਰ ਕਿਉਂ ਸਤਾਵੇ,ਸਮਝ ਸਕਾਂ ਨਾ ਮੈਂ।

Writer-Sarbjit Kaur Toor
 
Last edited:

JUGGY D

BACK TO BASIC
ਬਹੁਤ ਚੰਗਾ ਲਿਖਿਆ ...:wah :wah


ਆਪਣੇ ਟੋਪਿਕ ਵਿਚ ਥੋਰਾ ਬਦਲਾਵ ਕਰਨਾ ਚਾਹਿਦਾ ਤੁਹਾਨੂੰ :an
 
ਭੈਣੇ..ਬਹੁਤ ਸੋਹਣਾ ਲਿਖੇਆ..:wah :wah
ਰੱਬ ਤੁਹਾਡੀ ਕਲਮ ਨੂੰ ਹੋਰ ਇੱਜ਼ਤ ਮਾਣ ਬੱਕਸ਼ੇ

ਜਤਿੰਦਰ ਵੀ ਠੀਕ ਹੈ ਆਪਣੀ ਜਗਾ..mainu pata tuhade topic awarness wala hai..par aapni soch nu ek "Pakh Waadi" na bano...ek daireh wich na rakoh..ush to thora alaag likhan di vi kosish karo ji. Keha sunia maaf.
 

Narbir

Member
Bahut Khoob likheya hai j
Maa de Pyar nu maa waale nahi jaan sakde eh te Bas ohna nu pata hai Jina kol maa hai nahi
 
Top