ਕੱਲ੍ਹ ਨੂੰ ਫਿਰ ਪੰਜਾਬ ਬੰਦ ਐ ?

Saini Sa'aB

K00l$@!n!
ਸ਼ਰੇਆਮ ਲੈ ਕੇ ਘੁੰਮਣ ਨੰਗੀਆਂ ਤਲਵਾਰਾਂ ।
ਸੜਦੀਆਂ ਰੁਲਣ ਨਾਲ ਬੱਸਾਂ ਤੇ ਕਾਰਾਂ ।
ਏ ਜੋ ਪਈ ਲਾਸ਼ ਜਰੂਰ ਕਿਸੇ ਦਾ ਖਾਵੰਦ ਐ ।
ਸੁਣਿਐ ਮੈਂ! ਕੱਲ੍ਹ ਨੂੰ ਫਿਰ ਪੰਜਾਬ ਬੰਦ ਐ ।
ਧਰਮਾਂ ਦਾ ਅਜੇ ਵੀ ਮੁੱਕਿਆ ਨਾ ਪਾੜਾ ।
ਉੱਤੋਂ ਆਖ ਸਾਰੇ ਏਕ, ਵਿਚੋਂ ਰੱਖਿਆ ਸਾੜਾ ।
ਸੁਲ੍ਹਾ ਸਫਾਈ ਨੂੰ ਕੋਈ ਨਾ ਰਜ਼ਾਮੰਦ ਐ ।
ਸੁਣਿਐ ਮੈਂ! ਕੱਲ੍ਹ ਨੂੰ ਫਿਰ ਪੰਜਾਬ ਬੰਦ ਐ ।
ਮੰਗਾਂ ਮਨਵਾਉਣੀਆਂ ਕਰ ਕੇ ਨਾਅਰੇਬਾਜ਼ੀ ।
ਪੁਤਲੇ ਸਾੜ-ਸਾੜ ਕਰਨਾ ਹੈ ਮੰਤਰੀ ਰਾਜ਼ੀ ।
ਕਰਫਿਯੂ ਕੀਤਾ ਨਾ ਭੁੱਖੇ ਢਿੱਡਾਂ ਦਾ ਪ੍ਰਬੰਧ ਐ ।
ਸੁਣਿਐ ਮੈਂ! ਕੱਲ੍ਹ ਨੂੰ ਫਿਰ ਪੰਜਾਬ ਬੰਦ ਐ ।
ਟੈਂਕੀਆਂ ਤੇ ਚੜ ਹੁੰਦੇ ਮੌਤ ਦੇ ਦਿਖਾਵੇ ।
ਮਰਨ ਵਰਤ ਰੱਖ ਸਰਕਾਰੀ ਨੌਕਰੀ ਚਾਹਵੇ ।
ਨਵੇਂ ਫਸਾਦਾਂ ਲਈ ਹੌਂਸਲਾ ਬੁਲੰਦ ਐ ।
ਸੁਣਿਐ ਮੈਂ! ਕੱਲ੍ਹ ਨੂੰ ਫਿਰ ਪੰਜਾਬ ਬੰਦ ਐ ।
ਕੀ ਦਹਿਸ਼ਤ ਸਿਖਾਉਂਦੀ ਏ ਸਾਨੂੰ ਅਜ਼ਾਦੀ ।
ਅਸ਼ਾਤੀ ਫੈਲਾਓ, ਕਰੋ ਹੋਰਾਂ ਦੀ ਬਰਬਾਦੀ ।
ਰੋਂਦੇ ਚਿਹਰਿਆ ਦਾ ਕੌਣ ਦਰਦਮੰਦ ਐ ।
ਸੁਣਿਐ ਮੈਂ! ਕੱਲ੍ਹ ਨੂੰ ਫਿਰ ਪੰਜਾਬ ਬੰਦ ਐ ।

ਟੁਕੜੇ-ਟੁਕੜੇ ਧਰਤੀ ਨੂੰ ਹੋਰ ਨਾ ਵੰਡੀਏ ।
ਆਓ ਮਿਲਵਰਤਨ ਦੇ ਰਿਸ਼ਤੇ ਨੂੰ ਗੰਢੀਏ ।
ਸਿੰਮੀ ਨੂੰ ਹਰ ਚਿਹਰੇ ਤੇ ਖੁਸ਼ੀ ਪਸੰਦ ਐ ।
ਸੁਣਿਐ ਮੈਂ! ਕੱਲ੍ਹ ਨੂੰ ਫਿਰ ਪੰਜਾਬ ਬੰਦ ਐ ।

———–0————

ਸਿੰਮੀਪ੍ਰੀਤ ਕੌਰ​
 
Top