ਯਾਰਾ

ਬਣ ਫੁੱਲ ਲੱਖਾਂ ਫੁੱਲਾਂ ਵਿੱਚ ਖਿਲ ਜਾਵੀਂ ਯਾਰਾ
ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ,

ਬਣ ਤਿਲ ਹੋ ਤਿਲਾਂ ਵਿੱਚ ਤਿਲ ਜਾਵੀਂ ਯਾਰਾ,
ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ,

ਕਿਸੇ ਹੋਰ ਦੇ ਸੀਨੇ ਦਾ ਬਣ ਦਿਲ ਜਾਵੀਂ ਯਾਰਾ,
ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ,

ਬਣ ਹੰਝੂ ਪਾਣੀ ਦੇ ਵਿੱਚ ਮਿਲ ਜਾਵੀਂ ਯਾਰਾ
ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ...
 
Top